spot_img
Homeਮਾਝਾਗੁਰਦਾਸਪੁਰਕਾਂਗਰਸ ਦੇ ਮੌਜੂਦਾ ਸਰਪੰਚ ਦੇ ਪਤੀ ਤੇ ਦਿਨ ਦਿਹਾੜੇ ਚਲਾਈਆਂ ਗੋਲੀਆਂ।

ਕਾਂਗਰਸ ਦੇ ਮੌਜੂਦਾ ਸਰਪੰਚ ਦੇ ਪਤੀ ਤੇ ਦਿਨ ਦਿਹਾੜੇ ਚਲਾਈਆਂ ਗੋਲੀਆਂ।

ਹਰਚੋਵਾਲ 8 ਅਗਸਤ(ਪ’ਪ) ਫੁੱਲੜਾ ਪਿੰਡ ਦੇ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਤੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਨੇ ਦੱਸਿਆਂ ਕਿ ਉਹ ਪਿੰਡ ਦੀ ਇਕ ਨਾਈ ਦੀ ਦੁਕਾਨ ਤੇ ਕਟਿੰਗ ਕਰਵਾਉਣ ਲਈ ਗਿਆ ਹੋਇਆ ਸੀ ਅਤੇ ਜਦ ਕਟਿੰਗ ਕਰਵਾ ਕੇ ਮੋਟਰਸਾਈਕਲ ਤੇ ਘਰ ਵਾਪਿਸ ਆ ਰਿਹਾ ਸੀ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ਤੇ ਆ ਰਿਹੇ ਦੋ ਨੌਜਵਾਨਾਂ ਨੇ ਪਿਸਤੋਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਿਸ਼ਾਨਾ ਨਾ ਲੱਗਣ ਕਾਰਨ ਸਰਪੰਚ ਦੇ ਪਤੀ ਸੁਖਰਾਜ ਸਿੰਘ ਦਾ ਬਚਾਅ ਹੋ ਗਿਆ ਅਤੇ ਇਸ ਮੌਕੇ ਤੇ ਐੱਸ ਐੱਚ ਓ ਸੰਦੇਸ਼ ਕੁਮਾਰ ਵੱਲੋਂ ਸੁਖਰਾਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ 307,34,25,54,120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ਿਆਂ ਦੀ ਬਾਲ ਕੀਤੀ ਜਾ ਰਹੀ ਹੈ।

RELATED ARTICLES
- Advertisment -spot_img

Most Popular

Recent Comments