spot_img
Homeਮਾਝਾਗੁਰਦਾਸਪੁਰਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਔਰਤਾਂ ਦੀ ਕੀਤੀ ਕੁੱਟਮਾਰ

ਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਔਰਤਾਂ ਦੀ ਕੀਤੀ ਕੁੱਟਮਾਰ

ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ ) ਨਜ਼ਦੀਕੀ ਪਿੰਡ ਮਾੜੀ ਪੰਨੂਆਂ ਵਿਚ ਕੁਝ ਵਿਅਕਤੀਆਂ ਵੱਲੋਂ ਘਰ ਵਿਚ ਦਾਖ਼ਲ ਹੋ ਕੇ ਔਰਤਾਂ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਸਿਮਰਨ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਵਾਸੀ ਪਿੰਡ ਮਾੜੀ ਪੰਨੂਆ ਨੇ ਦੱਸਿਆ ਕਿ ਦੁਪਹਿਰ ਵੇਲੇ ਔਰਤਾਂ ਔਰਤਾਂ ਦਾ ਝਗੜਾ ਹੋਇਆ ਸੀ ਉਸ ਤੋਂ ਬਾਅਦ ਆਪੋ ਆਪਣੇ ਘਰੋ ਘਰੀ ਚਲੀਆਂ ਗਈਆਂ ਪਰ ਸ਼ਾਮ ਨੂੰ ਸਾਡੇ ਚਾਚੇ ਦੇ ਲੜਕੇ ਬੂਟੇ ਵੱਲੋਂ ਪਿੰਡ ਤਲਵਾੜਾ ਤੋਂ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਬੂਟੇ ਨੂੰ ਫੌਨ ਕਰਕੇ ਮੁੰਡਿਆ ਨੂੰ ਮੰਗਵਾ ਕੇ ਸਾਡੇ ਘਰ ਵਿਚ ਹਮਲਾ ਕਰ ਦਿੱਤਾ ਓਸ ਵੇਲੇ ਘਰ ਵਿੱਚ ਔਰਤਾਂ ਹੀ ਸਨ ਜਿਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਸ ਕੁੱਟ-ਮਾਰ ਵਿਚ ਮੇਰੀ ਭਾਬੀ ਸਰਬਜੀਤ ਕੌਰ ਟਰੈਕਟਰ ਡਰਾਈਵਰ ਰਾਜਾ ਜੋ ਉਸ ਵੇਲੇ ਘਰ ਵਿੱਚ ਟਰੈਕਟਰ ਲਗਾਉਣ ਆਇਆ ਸੀ ਉਸ ਤੋਂ ਅਲਾਵਾ ਸ਼ਰਨ ਕੌਰ ਅਤੇ ਛੋਟਾ ਬੇਟਾ ਹੁਸਨਪ੍ਰੀਤ ਉਮਰ 13 ਨੂੰ ਵੀ ਨਹੀਂ ਬਖਸ਼ਿਆ ਗਿਆ ਇਸ ਕੁਟਮਾਰ ਵਿੱਚ ਸਰਬਜੀਤ ਕੌਰ, ਅਤੇ ਰਾਜਾ ਦੇ ਸੱਟਾਂ ਗੰਭੀਰ ਹੋਂਣ ਕਰਕੇ ਸਰਕਾਰੀ ਹਸਪਤਾਲ ਭਾਮ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦਰਖਾਸਤ ਦੇ ਦਿੱਤੀ ਗਈ ਹੈ

ਜਦੋਂ ਇਸ ਸੰਬੰਧੀ ਦੂਜੀ ਧਿਰ ਨਾਲ 8264642008 ਗੱਲਬਾਤ ਕਰਨ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਬਾਰ ਬਾਰ ਫੋਨ ਕਰਨ ਤੇ ਵੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ

ਕੀ ਕਹਿਣਾ ਬਾਣਾ ਮੁਖੀ ਬਲਜੀਤ ਕੌਰ ਸਰਾਂ ਦਾ,,,, ਜਦੋਂ ਇਸ ਝਗੜੇ ਬਾਰੇ ਥਾਣਾ ਮੁਖੀ ਬਲਜੀਤ ਕੌਰ ਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਆਈਆਂ ਹੋਈਆਂ ਹਨ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਏ ਗਏ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

RELATED ARTICLES
- Advertisment -spot_img

Most Popular

Recent Comments