ਬਲਾਕ ਭਾਮ ਵਿਖੇ ਵੱਖੋ ਵੱਖ ਪਿੰਡਾਂ ਵਿਚ ਲਗਾਏ ਗਏ ਕੋਵਿਡ 19 ਦਾ ਟੀਕਾਕਰਨ ਕੈੰਪ

0
249

7ਅਗਸਤ, ਹਰਚੋਵਾਲ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ , ਸੀ ਐਚ ਸੀ ਭਾਮ ਦੀ ਅਗੁਵਾਈ ਹੇਠ ਬਲਾਕ ਅਧੀਨ ਵੱਖੋ ਵੱਖ ਪਿੰਡਾਂ ਵਿਚ ਕੋਵਿਡ 19 ਦੇ ਵੈਕਸੀਨੇਸ਼ਨ ਕੈੰਪ ਲਗਾਏ ਗਏ। ਇਸ ਸਮੇਂ 18 ਸਾਲ ਤੋਂ ਉੱਤੇ ਦੇ ਸਾਰੇ ਲੋਕ ਕੋਰਨਾ ਤੋਂ ਬਚਾਅ ਲਈ ਟੀਕਾਕਰਨ ਕਰਵਾ ਰਹੇ ਹਨ। ਸਮੇਂ ਦੀ ਇਹ ਮੰਗ ਹੈ ਕਿ ਪੁਰਾ ਪੰਜਾਬ ਇਹ ਟੀਕਾਕਰਨ ਕਰਵਾਏ ਅਤੇ ਇਸ ਨਾਮੁਰਾਦ ਬਿਮਾਰੀ ਨੂੰ ਭਾਰਤ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ,ਘੁਮਾਣ,ਸ਼੍ਰੀ ਹਰਗੋਬਿੰਦ ਪੁਰ ਅਤੇ ਉਧਨਵਾਲ ਰਾਜੋਆ,ਔਲਖ,ਬਸਰਾਵਾਂ, ਭਾਮਰੀ, ਕਾਹਲਵਾਂ, ਲੀਲ ਕਲਾਂ, ਕੰਡੀਲਾ, ਹਾਰਪੁਰਾ,ਘੱਸ,ਮੱਲੋਵਾਲੀ, ਬਾਘੇ, ਲੱਧਾ ਮੰਦਾ, ਭਰਥ, ਮਾੜੀ ਪਨਵਾਂ , ਚੀਮਾ ਖੁੱਡੀ, ਸੈਰੋਵਾਲ, ਮੰਡ,ਆਦਿ ਪਿੰਡਾਂ ਵਿਖੇ ਟੀਕੇ ਲਗਾਏ ਗਏ ਹਨ। ਇਹਨਾਂ ਪਿੰਡਾਂ ਵਿਚ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸੀ ਐਚ ਓ , ਏ ਐਨ ਐਮ, ਹੈਲਥ ਵਰਕਰ, ਆਸ਼ਾ ਇਹ ਮਿਲਕੇ ਕੰਮ ਕਰਕੇ ਹਨ। ਅਤੇ ਮਿਲੇ ਟੀਚੇ ਨੂੰ ਪੂਰਾ ਕਰਦੇ ਹਨ।
ਇਸ ਮੌਕੇ ਤੇ ,ਐਲ ਐਚ ਵੀ ਹਰਭਜਨ ਕੌਰ, ਐਲ ਐਚ ਵੀ ਬਰਿੰਦਰ ਕੌਰ, ਐਲ ਐਚ ਵੀ ਲਾਜਵੰਤੀ ਐਲ ਐਚ ਵੀ ਰਾਜਵਿੰਦਰ ਕੌਰ, ਹੈਲਥ ਇੰਸਪੇਕਟਰ ਹਰਪਿੰਦਰ ਸਿੰਘ ,ਸਰਬਜੀਤ ਕੌਰ, ਕੰਵਲਜੀਤ ਕੌਰ, ਸੁਖਜਿੰਦਰ ਕੌਰ, ਨੀਲਮ, ਰਾਜ ਰਾਣੀ, ਲਖਬੀਰ ਸਿੰਘਨਵਜੋਤ ਸਿੰਘ, ਗੁਰਜੀਤ ਸਿੰਘ, ਫਾਰਮਾਸਿਸਟ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ, ਕੁਲਦੀਪ ਸਿੰਘ, ,ਆਦਿ ਹਾਜਰ ਰਹੇ।

Previous articleਮੈਡੀਕਲ ਪ੍ਰਕਟੀਸ਼ਨਰਜ਼ ਐਸੋਸ਼ੀਏਸ਼ਨ ਰਜਿ ਪੰਜਾਬ ਜਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਇਜਲਾਸ ਸੰਪੰਨ।
Next articleਰਵਨੀਤ ਬਿੱਟੂ ਸੱਚਾ ਕਿਸਾਨ ਹਿਤੈਸ਼ੀ ਹੁੰਦਾ ਤਾਂ ਹਰਸਿਮਰਤ ਬਾਦਲ ਵਾਂਗ ਅਸਤੀਫ਼ਾ ਦਿੰਦਾ: ਜ਼ਿਲ੍ਹਾ ਪ੍ਰਧਾਨ ਬਸਪਾ
Editor-in-chief at Salam News Punjab

LEAVE A REPLY

Please enter your comment!
Please enter your name here