ਮੈਡੀਕਲ ਪ੍ਰਕਟੀਸ਼ਨਰਜ਼ ਐਸੋਸ਼ੀਏਸ਼ਨ ਰਜਿ ਪੰਜਾਬ ਜਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਇਜਲਾਸ ਸੰਪੰਨ।

0
273

ਹਰਚੋਵਾਲ 7 ਅਗਸਤ( ਪ,ਪ) ਸਰਕਾਰਾਂ ਦੀਆਂ ਲਾਰੇ ਲੱਪੇ ਵਾਲੀਆਂ ਨੀਤੀਆਂ ਦੇ ਕਾਰਨ ਹਰ ਵਰਗ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਅੱਜ ਅਸੀਂ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਆਰ ਐੱਮ ਪੀ ਡਾਕਟਰਾਂ ਦੀ ਗੱਲ ਕਰੀਏ ਤਾਂ ਮੌਜੂਦਾ ਕਾਂਗਰਸ ਸਰਕਾਰ ਨੇ ਚੋਣਾਂ ਵੇਲੇ ਆਪਣੇ ਚੋਣ ਮਨੋਰਥ ਪੱਤਰ ਵਿਚ ਸੋਲ੍ਹਵੀ ਨੰਬਰ ਤੇ ਲਿਖਿਆ ਸੀ ਕੀ ਇਹ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਪਰ ਮੌਜੂਦਾ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ਵਿੱਚ ਧਿਆਨ ਨਹੀਂ ਦਿੱਤਾ ਪਰ ਹੁਣ ਇਹ ਡਾਕਟਰ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਇਸ ਸਰਕਾਰ ਦੀਆਂ ਨਾਕਾਮ ਨੀਤੀਆਂ ਨੂੰ ਲੋਕਾਂ ਵਿਚ ਲਿਆਉਣ ਵਾਸਤੇ ਲੋਕ ਚੇਤਨਾ ਮਾਰਚ ਕਰਕੇ ਸਰਕਾਰ ਦੀਆਂ ਲੋਕ ਉਜਾੜੂ ਨੀਤੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਇਹ ਵਿਚਾਰ ਪ੍ਰਗਟ ਕਰ ਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮਲ ਗੋਇਲ ਨੇ ਰਾਏ ਹੱਟ ਫੈਮਲੀ ਹਾਲ ਕੂੰਟਾ ਵਿਖੇ ਗੁਰਦਾਸਪੁਰ ਜ਼ਿਲੇ ਦੇ ਡੈਲੀਗੇਟ ਇਜਲਾਸ ਦੌਰਾਨ ਸਰਕਾਰਾਂ ਤੇ ਵਰਦਿਆਂ ਕਿਹਾ ਕਿ ਸੈਂਟਰ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਉੱਚ ਘਰਾਣਿਆਂ ਨੂੰ ਲਾਭ ਪਹੁੰਚਾ ਰਹੀ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਰਿਹਾ ਹੈ ਜਿਸ ਵਿੱਚ ਸਾਡੀ ਜੱਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨੀ ਨਾ ਰਹੀ ਤਾਂ ਇਨ੍ਹਾਂ ਦੇ ਉੱਤੇ ਨਿਰਭਰ ਹਰ ਵਰਗ ਭੁੱਖਮਰੀ ਦਾ ਸ਼ਿਕਾਰ ਹੋਵੇਗਾ ਇਸ ਕਰਕੇ ਇਸ ਸੰਘਰਸ਼ ਵਿਚ ਸਾਨੂੰ ਜਿਵੇਂ ਮਜ਼ਦੂਰ, ਕਿਸਾਨ, ਡਾਕਟਰ ਅਤੇ ਛੋਟੇ ਵਪਾਰੀ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਾਮਲ ਹੋਣਾ ਚਾਹੀਦਾ ਹੈ। ਜਿਲ੍ਹਾ ਡੈਲੀਗੇਟ ਇਜਲਾਸ ਵਿੱਚ ਸਰਬ ਸੰਮਤੀ ਨਾਲ ਡਾ ਗੁਰਨੇਕ: ਸਿੰਘ ਨੂੰ ਜ਼ਿਲ੍ਹਾ ਚੇਅਰਮੈਨ,ਡਾ ਪਿਆਰਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਡਾ ਭੁਪਿੰਦਰ ਸਿੰਘ ਗਿੱਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਬਾਕੀ ਦੇ ਅਹੁਦੇਦਾਰਾਂ ਦੀ ਚੋਣ ਡਾ ਅਵਤਾਰ ਸਿੰਘ ਕਿਲਾ ਲਾਲ ਸਿੰਘ ਨੇ ਕਰਵਾਈ ਅਤੇ ਮੁੱਖ ਸਲਾਹਕਾਰ ਵਜੋਂ ਡਾ ਸੱਤਪਾਲ ਧਾਰੀਵਾਲ, ਮੁੱਖ ਬੁਲਾਰਾ ਡਾ ਭੁਪਿੰਦਰ ਸਿੰਘ ਕਲਾਨੌਰ, ਸੀਨੀਅਰ ਮੀਤ ਪ੍ਰਧਾਨ ਡਾ ਸੰਤੋਖ ਰਾਜ ਭਗਤ, ਮੀਤ ਪ੍ਰਧਾਨ ਡਾ ਸੰਤੋਖ ਰਾਜ ਦੀਨਾਨਗਰ, ਪ੍ਰੈੱਸ ਸਕੱਤਰ ਡਾ ਸਤਨਾਮ ਸਿੰਘ ਕੰਡੀਲਾ,ਜੁਆਇੰਟ ਸਕੱਤਰ ਡਾ ਪ੍ਰੇਮ ਚੰਦ ਸਹਾਇਕ ਸਲਾਹਕਾਰ,ਡਾ ਜਗਜੀਵਨ ਭੁੰਬਲੀ ਸਹਾਇਕ ਚੇਅਰਮੈਨ,ਡਾ ਸ਼ਾਮ ਲਾਲ ਔਰਗਨਾਈਜ਼ਰ ਸੈਕਟਰੀ, ਡਾ ਰਜੇਸ਼ ਕੁਮਾਰ ਦੀਨਾਨਗਰ ਨੂੰ ਚੁਣਿਆ ਗਿਆ ਨਵੇਂ ਚੁਣੇ ਜਿਲ੍ਹਾ ਪ੍ਰਧਾਨ ਡਾ ਪਿਆਰ ਸਿੰਘ ਹੰਬੋਵਾਲ ਨੇ ਸੂਬਾ ਕਮੇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਵਿਧੀ ਪੂਰਵਕ ਚੋਣ ਕਰਾਉਣ ਅਤੇ ਜਿਲ੍ਹੇ ਦੀ ਜੁੰਮੇਵਾਰੀ ਸੌਂਪਣ ਤੇ ਧੰਨਵਾਦ ਕੀਤਾ।ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾ ਅਵਤਾਰ ਸਿੰਘ ਨੇ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾ ਭੁਪਿੰਦਰ ਸਿੰਘ ਗਿੱਲ ਸਕੱਤਰ ਵਜੋਂ ਨਿਭਾਈ ਭੂਮਕਾ ਦੀ ਸ਼ਲਾਘਾ ਕੀਤੀ।ਡਾ ਅਵਤਾਰ ਸਿੰਘ ਨੇ ਸੂਬਾ ਕਮੇਟੀ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਸੂਬੇ ਵੱਲੋਂ ਉਲੀਕੇ ਜਾਣ ਵਾਲੇ ਹਰ ਤਰ੍ਹਾਂ ਦੇ ਸ਼ੰਘਰਸ਼ ਅਤੇ ਗਤੀਵਿਧੀਆਂ ਵਿੱਚ ਜਿਲਾ ਗੁਰਦਾਸਪੁਰ ਵੱਲੋ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾਕਟਰ ਚਮਕੌਰ ਲੁਧਿਆਣਾ ਡਾਕਟਰ ਹਰਜਿੰਦਰ ਸਿੰਘ ਕੋਹਾਲੀ ਡਾਕਟਰ ਅਰਜਿੰਦਰ ਸਿੰਘ ਜੁਆਇੰਟ ਸਕੱਤਰ ਡਾਕਟਰ ਬਲਦੇਵ ਸਿੰਘ ਕੰਬੋ ਅਤੇ ਨਛੱਤਰ ਸਿੰਘ ਪ੍ਵਧਾਨ ਜਿਲਾ ਤਰਨਤਾਰਨ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਇਜਲਾਸ ਵਿੱਚ ਬਾਕੀ ਡੈਲੀਗੇਟਾਂ ਵਿਚੋਂ ਡਾ ਰਣਜੀਤ ਸਿੰਘ ਪ੍ਰਧਾਨ ਕਲਾਨੌਰ,ਅਜੀਜ ਮਸੀਹ , ਡਾ ਰਸ਼ਪਾਲ ਸਿੰਘ ਖਜ਼ਾਨਚੀ, ਡਾ ਦਿਲਬਾਗ ਸਿੰਘ ,ਡਾ ਗੁਰਮੀਤ ਸਿੰਘ, ਡਾਕਟਰ ਸੰਤੋਖ ਸਿੰਘ, ਡਾਕਟਰ ਸਤਨਾਮ ਸਿੰਘ, ਹਰਜਿੰਦਰ ਸਿੰਘ, ਡਾ ਗੁਰਮੀਤ ਸਿੰਘ, ਡਾ ਰਾਕੇਸ਼ ਕੁਮਾਰ, ਡਾ ਰਮੇਸ਼ ਚੰਦਰ ਡਾ ਹਰਪ੍ਰੀਤ ਸਿੰਘ ਅਦਿ ਡੈਲੀਗੇਟ ਸ਼ਾਮਲ ਹੋਏ।

Previous articleਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੌਈ
Next articleਬਲਾਕ ਭਾਮ ਵਿਖੇ ਵੱਖੋ ਵੱਖ ਪਿੰਡਾਂ ਵਿਚ ਲਗਾਏ ਗਏ ਕੋਵਿਡ 19 ਦਾ ਟੀਕਾਕਰਨ ਕੈੰਪ
Editor-in-chief at Salam News Punjab

LEAVE A REPLY

Please enter your comment!
Please enter your name here