ਕਮਿਸ਼ਨ ਘੱਟ ਗਿਣਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ- ਲਾਲ ਹੁਸੈਨ

0
267

ਗੁਰਦਾਸਪੁਰ, 6 ਅਗਸਤ (ਸਲਾਮ ਤਾਰੀ ) ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਲਾਲ ਹੂਸੈਨ ਨੂੰ ਗੁੱਜਰ ਭਾਈਚਾਰੇ ਦੇ ਲੋਕ ਨਿੱਜੀ ਤੌਰ ਤੇ ਮਿਲ ਕੇ ਆਪਣੀਆਂ ਮੁਸ਼ਕਿਲਾਂ ਤੋ ਜਾਣੂੰ ਕਰਵਾਇਆ।

ਯਕੂਬ ਮੁਹੰਮਦ ਪੁੱਤਰ ਮੁਹੰਮਦ ਸਫੀ, ਕਾਲਾ ਪੁੱਤਰ ਅਲੀ ਹੁਸੈਨ, ਹਜੂਰ , ਇਸਰਾਇਲ ਪੁੱਤਰ ਲਾਲ ਹੁਸੈਨ ਪਿੰਡ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਕਮਿਸ਼ਨ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਅਸੀਂ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਅਤੇ ਸਾਡੇ ਗੁਜਰ ਭਾਈਚਾਰੇ ਦੇ 13 ਪਰਿਵਾਰ 70 ਦੇ ਕਰੀਬ ਲੋਕ ਕਾਫੀ ਲੰਬੇ ਸਮੇਂ (40 ਸਾਲ) ਤੋ ਇੱਥੇ ਰਹਿ ਰਹੇ ਹਨ। ਅਸੀਂ ਰਹਿਣ ਬਸੇਰੇ ਲਈ ਲੱਕੜ ਦੀਆਂ ਛੱਨਾਂ ਪਾ ਕੇ ਰਹਿ ਰਹੇ ਹਾਂ। ਹੁਣ ਕੁਝ ਸ਼ਰਾਰਤੀ ਅਨਸਰ ਅਤੇ ਧਾਰੀਵਾਲ ਦੇ ਕੁਝ ਲੋਕ ਸਾਨੂੰ ਇਥੋ ਧੱਕੇ ਨਾਲ ਉੱਠਾਉਣਾ ਚਾਹੁੰਦੇ ਹਨ। ਅਸੀਂ ਆਪਣੀ ਅਪੀਲ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਕੋਲ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਮੈਂਬਰ ਲਾਲ ਹੂਸੈਨ ਨੇ ਦੱਸਿਆ ਕਿ ਕਮਿਸ਼ਨ ਕੋਲ ਆਏ ਘੱਟ ਗਿਣਤੀਆਂ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕਮਿਸ਼ਨ ਵਚਨਬੱਧ ਹੈ । ਕਮਿਸ਼ਨ ਦੇ ਮੈਬਰ ਲਾਲ ਹੁਸੈਨ ਨੇ ਦੱਸਿਆ ਕਿ ਕਮਿਸ਼ਨ ਧਾਰੀਵਾਲ ਦਾ ਦੌਰਾ ਕਰਨਗੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇਗਾ।

ਇਸ ਮੌਕੇ ਕਮਿਸ਼ਨ ਦੇ ਨਾਲ ਪੀਏ ਵਿਰਸਾ ਸਿੰਘ ਹੰਸ, ਮੰਗਾ ਸਿੰਘ ਮਾਹਲਾ, ਪੀਆਰਓ ਜਗਦੀਸ਼ ਸਿੰਘ ਅਤੇ ਸਲਾਹਕਾਰ ਅਵਤਾਰ ਸਿੰਘ ਘਰਿੰਡਾ ਹਾਜ਼ਰ ਸਨ।

Previous articleਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਵਿੱਚ ਰਿਸੈਪਸਨ ਬਨਾਉਣ ਦਾ ਫੈਸਲਾ
Next articleਸਕੂਲ ਪ੍ਰਬੰਧਕ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ
Editor-in-chief at Salam News Punjab

LEAVE A REPLY

Please enter your comment!
Please enter your name here