ਕਿਸਾਨ ਮੋਰਚਾ ਅੱਜ 249 ਵੇਂ ਦਿਨ ਚ ਸ਼ਾਮਲ ਹੋਇਆ ਜਗਰਾਉਂ 6

0
231
ਜੂਨ  (ਰਛਪਾਲ ਸਿੰਘ ਸ਼ੇਰਪੁਰੀ) ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਚਲਾਇਆ ਜਾ ਰਿਹਾ ਕਿਸਾਨ ਮੋਰਚਾ ਅੱਜ 249 ਵੇਂ ਦਿਨ ਚ  ਸ਼ਾਮਲ ਹੋ ਗਿਆ।ਇਸ ਸਮੇਂ ਸਭ ਤੋਂ ਪਹਿਲਾਂ 2017 ਚ ਅੱਜ ਦੇ ਦਿਨ ਮੱਧਪ੍ਰਦੇਸ਼ ਦੇ ਮੰਦਸੌਰ ਵਿਖੇ ਕਿਸਾਨੀ ਮੰਗਾਂ ਲਈ ਸੰਘਰਸ਼ ਕਰਦੇ ਪੁਲਸ ਗੋਲੀ ਨਾਲ ਸ਼ਹੀਦ ਹੋਏ ਛੇ ਨੋਜਵਾਨ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।  ਸ਼ਹੀਦੋ ਥੋਡਾ ਕਰਜ ਹੈ ਚੁਕਾਉਣਾ ਸਾਡਾ ਫਰਜ ਹੈ ਦੇ ਨਾਰੇ ਗੁੰਜਾ ਕੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਪ੍ਰਣ ਲਿਆ ਗਿਆ। ਇਸ ਸਮੇਂ ਸ਼੍ਰੀ ਹਰਮਿੰਦਰ ਸਾਹਿਬ ਤੇ 4 ਜੂਨ ਤੋਂ 6 ਜੂਨ 1984 ਤੱਕ ਭਾਰਤੀ ਫੌਜ ਵਲੋਂ ਕੀਤੇ ਹਮਲੇ ਖਿਲਾਫ ਆਵਾਜ ਬੁਲੰਦ ਕਰਦਿਆਂ ਇਸ ਨੂੰ ਭਾਰਤੀ ਹਕੂਮਤ ਦੀ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਤਿੱਖੀ ਨਫਰਤ ਦਾ
ਕਾਲਾ ਕਾਰਨਾਮਾ ਕਰਾਰ ਦਿੱਤਾ। ਉਨਾਂ ਦਰਬਾਰ ਸਾਹਿਬ ਤੇ ਹਮਲੇ ਅਤੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ। ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ ਨੇ ਜਿੱਥੇ ਬੀਤੇ ਕਲ ਦੇਸ਼ ਭਰ ਚ ਭਾਜਪਾ ਆਗੂਆਂ ਖਿਲਾਫ ਉਠੇ ਰੋਹ ਚ ਸ਼ਾਮਲ ਹੋਣ ਤੇ ਸਫਲ ਐਕਸ਼ਨ ਕਰਨ ਦੀ ਵਧਾਈ ਦਿੱਤੀ।  ਇਸ ਸਮੇਂ ਡਾ ਸਵਰਾਜ ਬੀਰ ਦੀ ਲਿਖੀ ਸੰਪਾਦਕੀ  ‘ਏਕੇ ਦੀ ਲੋਅ ‘ ਸਰਲ ਢੰਗ ਨਾਲ ਪੜ ਕੇ ਸੁਣਾਈ ,ਜਿਸ ਦਾ ਧਰਨਾਕਾਰੀਆਂ ਨੇ ਤਾੜੀਆਂ ਦੀ ਗੂੰਜ ਚ ਜੋਰਦਾਰ ਸਵਾਗਤ ਕੀਤਾ। ਇਸ ਸਮੇਂ ਕਿਸਾਨ ਆਗੂਆਂ ਧਰਮ ਸਿੰਘ ਸੂਜਾਪੁਰ,ਦਰਸ਼ਨ ਸਿੰਘ ਗਾਲਬ , ਤਰਸੇਮ ਸਿੰਘ ਬੱਸੂਵਾਲ ਨੇ ਸੰਬੋਧਨ ਕਰਦਿਆ ਕੇਂਦਰੀ ਹਕੂਮਤ ਖਿਲਾਫ ਦਿੱਲੀ ਮੋਰਚੇ ਨੂੰ ਵਧ ਤੋਂ ਵਧ ਮਜਬੂਤ ਕਰਨ ਦਾ ਸੱਦਾ ਦਿੱਤਾ।  ਇਸ ਸਮੇਂ ਜਗਦੀਸ਼ ਸਿੰਘ, ਹਰਬੰਸ ਸਿੰਘ ਬਾਰਦੇਕੇ ,ਮਲਕੀਤ ਸਿੰਘ ਚੈਅਰਮੈਨ ਅਖਾੜਾ, ਬਿੰਦਰ ਸਿੰਘ ਰੂਮੀ ਨੇ ਕਿਹਾ ਕਿ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ  ਅਸੀਂ ਹਾਸ਼ੀਏ ਤੇ ਸੁੱਟ ਕੇ ਇਤਿਹਾਸਕ ਕਾਰਜ ਕੀਤਾ ਹੈ।ਉਨਾਂ ਕਿਹਾ ਕਿ 9 ਜੂਨ ਨੂੰ ਜਗਰਾਂਓ ਮੋਰਚੇ ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਵੇਗਾ।
Previous articleਮਹਿਤਾ ਵਿਖੇ ਚੜ੍ਹਦੀਕਲਾ ਨਾਲ ਮਨਾਏ ਗਏ 37ਵਾਂ ਮਹਾਨ ਸ਼ਹੀਦੀ ਸਮਾਗਮ ‘ਚ ਹਜ਼ਾਰਾਂ ਸੰਗਤਾਂ ਨੇ ਆਪ ਮੁਹਾਰੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ।
Next article84 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ

LEAVE A REPLY

Please enter your comment!
Please enter your name here