ਫੋਟੋਗ੍ਰਾਫਰ ਤੇ ਹਮਲਾ ਕਰਨ ਵਾਲੇ 6 ਨਾਮਜ਼ਦ

0
281

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 6 ਅਗਸਤ (ਰਵੀ ਭਗਤ)-ਥਾਣਾ ਤਿੱਬੜ ਦੀ ਪੁਲਿਸ ਵੱਲੋਂ ਇਕ ਫੋਟੋਗ੍ਰਾਫਰ ਤੇ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦੇਣ ਦੇ ਦੋਸ਼ ਵਿੱਚ 6 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਤੀ ਲਾਲ ਉਰਫ ਮੌਂਟੀ ਪੁੱਤਰ ਅਮਰਨਾਥ ਵਾਸੀ ਪਿੰਡ ਬੱਖਤਪੁਰ ਜੋ ਕਿ ਪਿੰਡ ਖੁੰਡਾ ਵਿੱਖੇ ਫੋਟੋਗ੍ਰਾਫਰਜ ਦੀ ਦੁਕਾਨ ਕਰਦਾ ਹੈ ਉਹ ਮਿਤੀ 23 ਜੂਨ ਨੂੰ ਆਪਣੀ ਦੁਕਾਨ ਬੰਦ ਕਰ ਕੇ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਜਦ ਉਹ ਆਪਣੇ ਪਿੰਡ ਤੋਂ ਥੋੜ੍ਹੀ ਪਿੱਛੇ ਪੋਲਟਰੀ ਫਾਰਮ ਨੇੜੇ ਪਹੁੰਚਿਆ ਤਾਂ ਇਕ ਬਲੈਰੋ ਗੱਡੀ ਦੇ ਚਾਲਕ ਨੇ ਅਚਾਨਕ ਗੱਡੀ ਉਸ ਦੇ ਮੋਟਰਸਾਈਕਲ ਅੱਗੇ ਖੜ੍ਹੀ ਕਰ ਦਿੱਤੀ ਜਿਸ ਵਿਚ ਪਿੰਡ ਸਹਾਏਪੁਰ ਦੇ ਵਸਨੀਕ ਰਵੀ ਪੁੱਤਰ ਹਰਭਜਨ ਸਿੰਘ, ਇਕਬਾਲ ਸਿੰਘ ਪੁੱਤਰ ਸੁਖਵੰਤ ਸਿੰਘ, ਹਰਭਜਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਬੱਖਤਪੁਰ, ਦਾਰਾ ਸਿੰਘ, ਗਗਨ, ਹੈਰੀ ਗਾਲੀ ਗਲੋਚ ਕਰਦੇ ਹੋਏ ਦਸਤੀ ਹਥਿਆਰਾਂ ਨਾਲ ਮੇਰੀ ਮਾਰ ਕੁਟਾਈ ਕਰ ਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਸੀ। ਇਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Previous articleਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ-1-1-2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ
Next articleਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਲਗਾਏ ਰੋਜਗਾਰ ਮੇਲੇ ਵਿਚ 50 ਬੱਚਿਆਂ ਦੀ ਚੋਣ

LEAVE A REPLY

Please enter your comment!
Please enter your name here