ਸਵੀਪ ਪ੍ਰੋਗ੍ਰਾਮ ਤਹਿਤ ਵਿਧਾਨ ਸਭਾ ਚੋਣਾਂ 2022 ਲਈ ਵੋਟਰ ਜਾਗਰੂਕਤਾ ਮੁਹਿੰਮ ਦਾ ਆਗਾਜ

0
273

ਗੁਰਦਾਸਪੁਰ, 6 ਅਗਸਤ (ਸਲਾਮ ਤਾਰੀ ) ਡਿਪਟੀ ਕਮਿਸ਼ਨਰ-ਕਮ ਜਿਲਾ ਚੋਣ ਅਫਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਤਹਿਸੀਲਦਾਰ ਚੋਣਾਂ ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਸਵੀਪ ਪ੍ਰੌਗ੍ਰਾਮ ਦੌਰਾਨ ਮਹੀਨਾਵਾਰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਸ਼ੁਰੂਆਤੀ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਇੱਕ ਆਨਲਾਈਨ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ ਜਿਲਾ ਚੋਣ ਲਿਟਰੇਸੀ ਕਲੱਬ ਇੰਚਾਰਜ, ਕੈਂਪਸ ਅੰਬੈਸਡਰ ਅਤੇ ਕਾਲਜ ਨੋਡਲ ਇੰਚਾਰਜ ਨੇ ਹਿੱਸਾ ਲਿਆ ।

ਇਸ ਮੌਕੇ ਜਿਲਾ ਸਵੀਪ ਟੀਮ ਮੈੰਬਰ ਗੁਰਮੀਤ ਸਿੰਘ ਭੋਮਾ ਅਤੇ ਅਮਰਜੀਤ ਸਿੰਘ ਪੁਰੇਵਾਲ ਨੇ ਟ੍ਰੇਨਿੰਗ ਪ੍ਰੋਗ੍ਰਾਮਾਂ ਦੀ ਪਹਿਲੀ ਕੜੀ ਦੌਰਾਨ ਵੋਟਰ ਜਾਗਰੂਕਤਾ ਬਾਰੇ ਮੁੱਢਲੀ ਜਾਣਕਾਰੀ , ਜਿਸ ਵਿੱਚ ਈ.ਐਲ.ਸੀ ਕਲੱਬਾਂ ਦੀ ਵਰਕਿੰਗ, ਕੈਂਪਸ ਅੰਬੈਸਡਰਾਂ ਦੀਆਂ ਡਿਊਟੀਆਂ ਅਤੇ ਵੋਟਰ ਫਾਰਮ 6,7,8 ਬਾਰੇ ਟ੍ਰੇਨਿੰਗ ਦਿੱਤੀ ਗਈ ।ਇਸ ਤੋਂ ਇਲਾਵਾ ਵੋਟਰ ਜਾਗਰੂਕਤਾ ਸੰਬੰਧੀ ਸੈਡਿਊਲ ਅਨੁਸਾਰ ਗਤੀਵਿਧੀਆਂ ਕਰਵਾਉਣ ਤੇ ਜੋਰ ਦਿੱਤਾ ਗਿਆ ।

ਅੰਤ ਵਿੱਚ ਚੋਣ ਤਹਿਸੀਲਦਾਰ ਰਜਿੰਦਰ ਸਿੰਘ ਅਤੇ ਸੀਨੀਅਰ ਚੋਣ ਕਾਨੂੰਗੋ ਮਨਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਧਾਨ ਸਭਾ ਚੋਣਾਂ 2022 ਵਿੱਚ ਵੋਟਰ ਮਤਦਾਨ ਦੀ ਪ੍ਰਤੀਸ਼ਤ ਵਧਾਉਣ ਲਈ ਸਹਿਯੋਗ ਦੀ ਆਸ ਕੀਤੀ । ਇਸ ਮੌਕੇ ਕਾਨੂੰਗੋ ਚੋਣਾਂ ਸ੍ਰੀ ਸੁਨੀਲ ਕੁਮਾਰ, ਗਗਗਨਦੀਪ ਸਿੰਘ ਪ੍ਰੋਗ੍ਰਾਮ ਅਫਸਰ ,ਮੈਂਬਰ ਸਵੀਪ ਪਰਮਜੀਤ ਸਿੰਘ ਕਲਸੀ ਆਦਿ ਵੀ ਹਾਜਰ ਸਨ ।

Previous articleਸੋਹਣਾ ਸੁੱਨਖਾ ਗੱਭਰੂ ਕਮਲਜੀਤ ਸਿੰਘ ਭੁੱਲਰ ਮਾਡਲਿੰਗ ਦੇ ਖੇਤਰ ਵਿੱਚ ਉਭਰਦਾ ਨਾਮ ਹੈ.
Next articleਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ-1-1-2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ
Editor-in-chief at Salam News Punjab

LEAVE A REPLY

Please enter your comment!
Please enter your name here