ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ) ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ ਵੱਲੋਂ 15 ਅਗਸਤ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਔਰ ਲਗਾਤਾਰ ਗਾਲੋਵਾਲ ਪੁਲੀ ਬਟਾਲਾ ਰੋਡ ਲਾਈਟਾਂ ਵਾਲਾਂ ਚੌਕ ਅਤੇ ਗੁਰਦੁਆਰਾ ਭਾਈ ਮੰਝ ਸਾਹਿਬ ਕੋਲ ਨਾਕੇਬੰਦੀ ਕਰਕੇ ਆਉਣ ਜਾਣ ਵਾਲੀ ਗੱਡੀਆਂ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਮੈ ਕਿਹਾ ਕੀ ਇਹ ਚੈਕਿੰਗ ਮਾਣਜੋਗ ਐਸ ਐਸ ਪੀ ਬਟਾਲਾ ਦੇ ਹੁਕਮਾਂ ਅਤੇ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਰੀਡਰ ਗੁਰਤੇਜ ਸਿੰਘ ਵਿਰਕ, ਏ ਐਸ ਆਈ ਬਲਧੀਰ ਸਿੰਘ, ਐਂਚ ਸੀ ਪਰਮਜੀਤ ਸਿੰਘ ਤੇ ਇਲਾਵਾ ਹੋਰ ਵੀ ਮੁਲਾਜ਼ਮ ਮੌਜੂਦ ਸਨ