ਬਬੀਤਾ ਖੋਸਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਜ਼ਿਲਾ ਗੁਰਦਾਸਪੁਰ ਤੋ ਕੌਸਲਰ ਨਿਯੁਕਤ

0
313

ਕਾਦੀਆਂ/5 ਅਗਸਤ (ਸਲਾਮ ਤਾਰੀ)
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤਿ ਮਨੀਸ਼ਾ ਗੁਲਾਟੀ ਨੇ ਸ਼੍ਰੀਮਤਿ ਬਬੀਤਾ ਖੋਸਲਾ ਪਤਨੀ ਸ਼੍ਰੀ ਰਾਜੇਸ਼ ਮਸੀਹ ਵਾਸੀ ਮੁਹੱਲਾ ਬਾਲਮੀਕੀ ਕਾਦੀਆਂ ਜ਼ਿਲਾ ਗੁਰਦਾਸਪੁਰ ਨੂੰ ਕਾਦੀਆਂ ਵਿਖੇ ਬਤੌਰ ਕਾਉਂਸਲਰ ਨਿਯੁਕਤ ਕੀਤਾ ਹੈ। ਸ਼੍ਰੀਮਤਿ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਉਹ ਕਾਦੀਆਂ ਇਲਾਕੇ ਦੀਆਂ ਔਰਤਾਂ ਨੂੰ ਆ ਰਹੀਆਂ ਸਮੱਸਿਆਂਵਾ ਬਾਰੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਜਾਣੂ ਕਰਵਾਉਣਗੇ। ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਤਹਿਤ ਔਰਤਾਂ ਦੇ ਅਧਿਕਾਰਾਂ ਪ੍ਰਤੀ ਪੰਜਾਬ ਮਹਿਲਾ ਕਮਿਸ਼ਨ ਵਚਨਬੱਧ ਹੈ। ਇੱਸ ਨਿਯੁਕਤੀ ਤੇ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਬਬੀਤਾ ਖੋਸਲਾ ਨੂੰ ਹਾਰ ਪਹਿਨਾਕੇ ਅਤੇ ਮੁੰਹ ਮਿੱਠਾ ਕਰਵਾਕੇ ਵਧਾਈ ਦਿੱਤੀ। ਦੂਜੇ ਪਾਸੇ ਬਬੀਤਾ ਖੋਸਲਾ ਨੇ ਕਿਹਾ ਹੈ ਕਿ ਕੋਈ ਵੀ ਮਹਿਲਾਂ ਉਨ੍ਹਾਂ ਕੋਲ ਕਿਸੇ ਵੀ ਸਮੇਂ ਆਕੇ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਵੀ ਜ਼ਿੰਮੇਦਾਰੀ ਸੌਂਪੀ ਗਈ ਹੈ ਉਸਨੂੰ ਉਹ ਇਮਾਨਦਾਰੀ ਨਾਲ ਅਦਾ ਕਰਣਗੇ।
ਫ਼ੋਟੋ: ਬਬੀਤਾ ਖੋਸਲਾ ਨੂੰ ਵਧਾਈ ਦਿੰਦੇ ਹਲਕਾ ਵਿਧਾਇਕ ਫ਼ਤਿਹਜੰਗ ਸਿਮਘ ਬਾਜਵਾ
2) ਨਿਯੁਕਤੀ ਪੱਤਰ ਵਿਖਾਂਉਂਦੇ ਹੋਏ ਸ਼੍ਰੀਮਤਿ ਬਬੀਤਾ ਖੋਸਲਾ

Previous articleਬਲਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਤੌਰ ਤੇ ਅਹੁੱਦਾ ਸੰਭਾਲਿਆ
Next articleਪੰਜਾਬ ਸਰਕਾਰ ਨੇ ਸਰਕਾਰੀ ਜ਼ਮੀਨ ‘ਤੇ ਕਾਸ਼ਤ ਅਤੇ ਕਬਜ਼ਾ ਰੱਖਣ ਵਾਲੇ ਕਿਸਾਨਾਂ ਨੂੰ ਮਾਲਕੀ ਦਾ ਦਿੱਤਾ ਅਧਿਕਾਰ
Editor-in-chief at Salam News Punjab

LEAVE A REPLY

Please enter your comment!
Please enter your name here