ਕਪੂਰਥਲਾ ਜਿਲ੍ਹੇ ਵਿਚ ਕੋਵਿਡ ਟੈਸਟਾਂ ਦੀ ਗਿਣਤੀ 4 ਲੱਖ ਤੋਂ ਪਾਰ ਐਕਟਿਵ ਕੇਸ ਵੀ ਘਟਕੇ 600 ’ਤੇ ਆਏ

0
231

ਕਪੂਰਥਲਾ, 6 ਜੂਨ ( ਅਸ਼ੋਕ ਸਡਾਨਾ )

ਕਪੂਰਥਲਾ ਜਿਲ੍ਹੇ ਵਿਚ ਕੋਵਿਡ ਟੈਸਟਾਂ ਦੀ ਗਿਣਤੀ 4 ਲੱਖ ਤੋਂ ਟੱਪ ਗਈ ਹੈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਟੈਸਟਿੰਗ ਵਿਚ ਕਾਫੀ ਤੇਜ ਲਿਆਂਦੀ ਗਈ, ਜਿਸ ਤਹਿਤ ਰੋਜ਼ਾਨਾ ਟੈਸਟਿੰਗ ਦੀ ਗਿਣਤੀ 3000 ਤੋਂ ਪਾਰ ਹੋ ਗਈ ਸੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ 6 ਜੂਨ 2021 ਤੱਕ ਜਿਲ੍ਹੇ ਵਿਚ ਕੁੱਲ 405125 ਨਮੂਨੇ ਟੈਸਟ ਲਈ ਇਕੱਤਰ ਕੀਤੇ ਗਏ, ਜਿਸ ਵਿਚੋਂ 18566 ਪਾਜੀਵਿਟ ਪਾਏ ਗਏ, ਜਿਨ੍ਹਾਂ ਵਿਚੋਂ 1523 ਦੂਜੇ ਜਿਲਿਆਂ ਨਾਲ ਸਬੰਧਿਤ ਸਨ।
ਜਿਲ੍ਹਾ ਕਪੂਰਥਲਾ ਨਾਲ ਹੁਣ ਤੱਕ ਕੁੱਲ 17043 ਪਾਜੀਵਿਟ ਕੇਸ ਹਨ, ਜਿਨ੍ਹਾਂ ਵਿਚੋਂ 15950 ਸਿਹਤਯਾਬ ਹੋ ਚੁੱਕੇ ਹਨ।
ਵਰਤਮਾਨ ਸਮੇਂ 600 ਐਕਟਿਵ ਕੇਸ ਹਨ, ਜੋ ਕਿ ਕੁਝ ਦਿਨ ਪਹਿਲਾਂ 1400 ਤੱਕ ਪੁੱਜ ਗਏ ਸਨ, ਜਿਸਦਾ ਕਾਰਨ ਪਾਜੀਵਿਟ ਕੇਸਾਂ ਨਾਲੋਂ ਠੀਕ ਹੋ ਕੇ ਡਿਸਚਾਰਜ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣਾ ਹੈ। 6 ਜੂਨ ਨੂੰ ਕੁੱਲ ਪਾਜੀਟਿਵ ਕੇਸ 41 ਸਨ ਜਦਕਿ ਸਿਹਤਯਾਬ ਹੋਣ ਵਾਲੇ 93 ਵਿਅਕਤੀ ਸਨ।
ਉਨ੍ਹਾਂ ਕਿਹਾ ਕਿ ਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣਾ ਇਸ ਮਹਾਂਮਾਰੀ ਨੂੰ ਰੋਕਣ ਦਾ ਸਭ ਤੋਂ ਅਹਿਮ ਪੜਾਅ ਹੈ, ਜਿਸ ਕਰਕੇ ਲੋਕ ਟੈਸਟਿੰਗ ਜ਼ਰੂਰ ਕਰਵਾਉਣ। ਇਸ ਤੋਂ ਇਲਾਵਾ ਕੋਵਿਡ ਦੀ ਰੋਕਥਾਮ ਲਈ ਬਾਕੀ ਨਿਯਮਾਂ ਜਿਵੇਂ ਕਿ ਲਗਾਤਾਰ ਹੱਥ ਧੋਣਾ, ਦੂਰੀ ਬਣਾਕੇ ਰੱਖਣਾ, ਮਾਸਕ ਪਾਉਣਾ ਦੀ ਪਾਲਣਾ ਵੀ ਇਸ ਤੋਂ ਬਚਾਅ ਵਿਚ ਵੱਡਾ ਰੋਲ ਹੈ।

Previous articleਲਾਕਡਾਊਨ ਕਾਰਨ ਸੜਕਾਂ ਤੇ ਛਾਇਆ ਸੰਨਾਟਾ ਆਵਾਜਾਈ ਤੇ ਵੀ ਪਿਆ ਅਸਰ
Next articleਮਹਿਤਾ ਵਿਖੇ ਚੜ੍ਹਦੀਕਲਾ ਨਾਲ ਮਨਾਏ ਗਏ 37ਵਾਂ ਮਹਾਨ ਸ਼ਹੀਦੀ ਸਮਾਗਮ ‘ਚ ਹਜ਼ਾਰਾਂ ਸੰਗਤਾਂ ਨੇ ਆਪ ਮੁਹਾਰੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ।

LEAVE A REPLY

Please enter your comment!
Please enter your name here