ਭਾਰਤੀ ਕਿਸਾਨ ਯੂਨੀਅਨ ਦਿੱਲੀ ਕਿਂਸਾਨ ਸੰਘਰਸ਼ ਦੀ ਮਜਬੂਤੀ ਲਈ ਪਿੰਡਾਂ ਚ ਚਲਾਈ ਨੁੱਕੜ ਨਾਟਕ ਮੁਹਿੰਮ

0
307

ਜਗਰਾਉਂ 4ਅਗਸਤ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ)। ਅਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਜਗਰਾਂਓ ਬਲਾਕ ਦੇ ਪਿੰਡਾਂ ਗੁਰੂਸਰ ਕਾਉਂਕੇ ਭਾਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਪਿੰਡਾਂ ਚ ਦਿੱਲੀ ਕਿਂਸਾਨ ਸੰਘਰਸ਼ ਦੀ ਮਜਬੂਤੀ ਲਈ ਪਿੰਡਾਂ ਚ ਚਲਾਈ ਜਾ ਰਹੀ ਨੁੱਕੜ ਨਾਟਕ ਮੁਹਿੰਮ ਅਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਜਗਰਾਂਓ ਬਲਾਕ ਦੇ ਪਿੰਡਾਂ ਗੁਰੂਸਰ ਕਾਉਂਕੇ ,ਕਾਉਂਕੇ ਕਲਾਂ ਅਤੇ ਸਿਧਵਾਂ ਕਲਾਂ ਵਿਖੇ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਨਾਟਕ ਟੀਮ ਨੇ ਇਨਾਂ ਪਿੰਡਾਂ ਚ ਚਰਚਿਤ ਨਾਟਕ “ਅਣਖ ਜਿਨਾਂ ਦੀ ਜਿਉਂਦੀ ਹੈ” ਰਾਹੀਂ ਹੋਈਆਂ ਵੱਡੀਆਂ ਇਕਤਰਤਾਵਾਂ ਨੂੰ ਖੇਤੀ ਸਬੰਧੀ ਕਾਲੇ ਕਨੂੰਨ ਬਾਰੇ ਤਰਕ ਸਹਿਤ ਸੁਚੇਤ ਕੀਤਾ। ਨਾਟਕ ਚ ਕਾਰਪੋਰੇਟਾਂ ਰਾਹੀਂ ਮੰਡੀਆਂ ਖਤਮ ਕਰਨ ਉਪਰੰਤ ਸਮੁੱਚੀ ਪੈਦਾਵਾਰ ਤੇ ਕਬਜਾ ਕਰਨ ਦੀ ਨੀਤੀ ਦੀ ਮੁਰੰਮਤ ਕੀਤੀ।ਉਨਾਂ ਦੱਸਿਆ ਕਿ ਹਕੂਮਤ ਖਿਲਾਫ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਸੰਘਰਸ਼ ਜਿੱਤੇ ਤੋ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ।ਕਲਾਕਾਰਾਂ ਨੇ ਅਭਿਨੈ ਕਲਾ ਰਾਹੀਂ ਦਰਸ਼ਕ ਮਨਾਂ ਤੇ ਡੂੰਘੀ ਛਾਪ ਛੱਡੀ । ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਸੰਸਾਰ ਵਪਾਰ ਸੰਸਥਾਂ ਦੀਆਂ ਸਾਮਰਾਜੀ ਨੀਤੀਆਂ ਨੇ ਦਲਾਲ ਹਕੂਮਤਾਂ ਨੂੰ ਇਹ ਕਾਲੇ ਕਨੂੰਨ ਦੇਸ਼ ਦੀ ਖੇਤੀ ਚੋਂ ਚਾਲੀ ਪ੍ਰਤੀਸ਼ਤ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਲਈ ਮਜਬੂਰ ਕੀਤਾ ਹੈ ਖੇਤੀ ਯੋਗ ਜਮੀਨਾਂ ਕੋਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਇਹ ਨੀਤੀਆਂ ਲਿਆ ਕੇ ਕਿਸਾਨੀ ਨੂੰ ਗੁਲਾਮ ਤੇ ਘਸਿਆਰੇ ਬਨਾਉਣਾ ਹੈ। ਜਿਲਾ ਸਕੱਤਰ ਇੰਦਰਜੀਤ ਸਿੰਘ ਤੇ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਅਤੇ ਸੁਰਜੀਤ ਕਾਉਂਕੇ (ਦੋਧਰ) ਨੇ ਕਿਸਾਨਾਂ ਮਜਦੂਰਾਂ ਨੂੰ ਪਿੰਡਾਂ ਚੋਂ ਵੱਡੇ ਜਥੇ ਲੈ ਕੇ ਦਿੱਲੀ ਬਾਰਡਰਾਂ ਤੇ ਪੰਹੁਚਣ ਦਾ ਸੱਦਾ ਦਿੱਤਾ। ਇਸ ਸਮੇਂ ਉਨਾਂ ਪਿੰਡ ਵਾਸੀਆਂ ਨੂੰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਬਰਸੀ ਤੇ ਔਰਤ ਮੁਕਤੀ ਦੀ ਪਰਤੀਕ ਵਜੋਂ ਰੇਲ ਪਾਰਕ ਜਗਰਾਂਓ ਵਿਖੇ ਮਨਾਏ ਜਾ ਰਹੇ ਬਰਸੀ ਸਮਾਗਮ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਗੁਰਚਰਨ ਸਿੰਘ ਗੁਰੂਸਰ,ਦੇਵਿੰਦਰ ਸਿੰਘ ਕਾਉਂਕੇ,ਕੁਲਦੀਪ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ ,ਸੁਖਜੀਤ ਸਿੰਘ ਸਿਧਵਾਂ ,ਬਲਬੀਰ ਸਿੰਘ ਅਗਵਾੜ ਲੋਪੋ ਆਦਿ ਹਾਜ਼ਰ ਸਨ।ਇਸੇ ਦੋਰਾਨ ਸਥਾਨਕ ਰੇਲ ਪਾਰਕ ਜਗਰਾਂਓ ਵਿਖੇ ਕਿਂਸਾਨ ਸੰਘਰਸ਼ ਮੋਰਚਾ 307 ਵੇਂ ਦਿਨ ਬਾਰਸ਼ ਦੇ ਬਾਵਜੂਦ ਜਾਰੀ ਰਿਹਾ। ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ ਦੀ ਅਗਵਾਈ ਚ ਚਲੇ ਇਸ ਧਰਨੇ ਚ ਕੇਂਦਰ ਸਰਕਾਰ ਵਲੋਂ ਆਉਂਦੀ ਹਾੜੀ ਦੀ ਫਸਲ ਲਈ ਲੋੜੀਂਦੀ ਮਾਤਰਾ ਚ ਖਾਦ ਜਾਰੀ ਨਾ ਕਰਨ ਦੀ ਨੀਤੀ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਇਸ ਖਿਲਾਫ ਪੂਰਾ ਦੇਸ਼ ਜਾਮ ਕਰਕੇ ਹਕੂਮਤੀ ਨੀਤੀਆਂ ਨੂੰ ਮੋੜਾ ਦੇਣ ਦੀ ਸਮਰਥਾ ਰਖਦੇ ਹਨ । ਹਰਭਜਨ ਸਿੰਘ ਦੌਧਰ,ਕੁਲਵਿੰਦਰ ਸਿੰਘ ਢੋਲਣ,ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਪ੍ਰਧਾਨ ਮਦਨ ਸਿੰਘ,ਜਸਵਿੰਦਰ ਸਿੰਘ ਭਮਾਲ ਨੇ ਕਿਹਾ ਕਿ ਸੂਬੇ ਭਰ ਚ ਸਰਕਾਰੀ ਮੁਲਾਜ਼ਮ,ਕੱਚੇ ਅਧਿਆਪਕ,ਪਾਵਰਕਾਮ ਦੇ ਠੇਕਾ ਕਾਮੇ ,ਡਾਕਟਰ,ਪਟਵਾਰੀ,ਨੰਬਰਦਾਰ,ਪੇਂਡੂ ਮਜਦੂਰ ਸੜਕਾਂ ਤੇ ਨਿਕਲੇ ਹੋਏ ਹਨ ਤਾਂ ਇਸ ਰੋਸ ਨੂੰ ਇਕ ਮੂੰਹਾਂ ਦੇਣ ਦੀ ਕੋਸ਼ਿਸ਼ ਸਾਰੀਆਂ ਜਮਹੂਰੀ ਤਾਕਤਾਂ ਨੂੰ ਰਲ ਕੇ ਕਰਨੀ ਚਾਹੀਦੀ ਹੈ। ਇਸ ਸਮੇਂ ਭਰੋਵਾਲ ਇਕਾਈ ਵਲੋਂ ਪੰਜ ਹਜਾਰ ਰੁਪਏ ਦੀ ਸਹਾਇਤਾ ਮੋਰਚੇ ਲਈ ਭੇਟ ਕੀਤੀ ਗਈ।

Previous articleਦਸਵੀਂ ਦੀ ਪ੍ਰੀਖਿਆ ਵਿੱਚੋ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੁੰ ਸਨਮਾਨ ਕੀਤਾ
Next articleਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਉਲੰਪਿਕ ਚ ਤੀਜਾ ਸਥਾਨ ਹਾਸਲ ਕੀਤਾ – 41 ਸਾਲ ਬਾਦ ਰਚੀਆਂ ਇਤਹਾਸ

LEAVE A REPLY

Please enter your comment!
Please enter your name here