ਸਾਦਿਕ 4 ਅਗਸਤ (ਰਘਬੀਰ ਸਿੰਘ) :- ਰਾਸ਼ਟਰੀ ਪੱਛੜਾ ਵਰਗ ਮੋਰਚਾ ਨਵੀ ਦਿੱਲੀ ਦੇ ਸੱਦੇ ‘ਤੇ ਅੱਜ ਓਬੀਸੀ ਵਰਗ ਦੇ ਅਧਿਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਵਫਦ ਵੱਲੋ ਡਾਕਟਰ ਮਦਨ ਲਾਲ ਪ੍ਰਧਾਨ ਪ੍ਰਜਾਪਤ ਸਭਾ ਗਿੱਦੜਬਾਹਾ ਦੀ ਅਗਵਾਈ ਵਿੱਚ ਐੱਸਡੀਐੱਮ ਸ੍ਰੀ ਮੁਕਤਸਰ ਸਾਹਿਬ ਨੂੰ ਰਾਸ਼ਟਰਪਤੀ, ਰਾਸ਼ਟਰੀ ਪੱਛੜਾ ਵਰਗ ਅਯੋਗ ਨਵੀਂ ਦਿੱਲੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਆਪਣੇ ਸੰਬੋਧਨ ਦੌਰਾਨ ਡਾਕਟਰ ਮਦਨ ਲਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ 2021 ਵਿੱਚ ਹੋਣ ਵਾਲੀ ਜਨਗਣਨਾ ਵਿੱਚ ਓ.ਬੀ.ਸੀ. ਸਮਾਜ ਦੀ ਗਿਣਤੀ ਕਰਵਾਈ ਜਾਵੇ। ਬਾਬੂ ਰਾਮ ਮਾਰਵਾਲ ਗਿੱਦੜਬਾਹਾ ਨੇ ਕਿਹਾ ਕਿ ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਪੂਰਨ ਤੌਰ ‘ਤੇ ਲਾਗੂ ਕਰਨ, ਜਿਸ ਤਹਿਤ 27 ਫੀਸਦੀ ਹਿੱਸੇਦਾਰੀ ਹਰ ਖੇਤਰ ਵਿੱਚ ਲਾਗੂ ਕੀਤਾ ਜਾਵੇ। ਡਾ. ਨਵਤੇਜ ਸਿੰਘ ਲੰਬੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੱਛੜੇ ਵਰਗ ਕਮਿਸ਼ਨ ਪੰਜਾਬ ਨੂੰ ਵੀ ਸੰਵਿਧਾਨਕ ਸ਼ਕਤੀਆਂ ਦੇਵੇ ਤਾਂ ਜੋ ਓ.ਬੀ.ਸੀ. ਸਮਾਜ ਨਾਲ ਹੋ ਰਹੇ ਨਾਜਾਇਜ਼ ਧੱਕੇਸ਼ਾਹੀ ਉੱਪਰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗਿਰਧਾਰੀ ਲਾਲ ਪਰਜਾਪਤੀ, ਸ਼ਾਮ ਲਾਲ ਜਨਰਲ ਸਕੱਤਰ ਅਤੇ ਡਾ. ਮੋਤੀ ਰਾਮ ਚੇਅਰਮੈਨ ਪਰਜਾਪਤੀ ਸਭਾ ਗਿੱਦੜਬਾਹਾ, ਮਨਿੰਦਰ ਸਿੰਘ, ਸ਼ਮਿੰਦਰ ਸਿੰਘ ਰਾਮਗੜ੍ਹੀਆ, ਬਲਵਿੰਦਰ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਵਕੀਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਓ.ਬੀ.ਸੀ ਵਫਦ ਨੇ ਮੰਗਾਂ ਸਬੰਧੀ ਐੱਸ.ਡੀ.ਐੱਮ. ਨੂੰ ਰਾਸ਼ਟਰਪਤੀ ਦੇ ਨਾਮ ਸੌਂਪਿਆ ਮੰਗ ਪੱਤਰ
RELATED ARTICLES