ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਕਾਦੀਆਂ ਸ੍ਰੀ ਹਰ ਗੋਬਿੰਦ ਪੁਰ ਵਲੋਂ ਅੱਜ ਪਿੰਡ ਤੁਗਲਵਾਲ ਵਿਚ ਜਥੇਬੰਦੀ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ।

0
291

ਕਾਦੀਆ 4 ਅਗਸਤ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਕਾਦੀਆਂ ਸ੍ਰੀ ਹਰ ਗੋਬਿੰਦ ਪੁਰ ਵਲੋਂ ਅੱਜ ਪਿੰਡ ਤੁਗਲਵਾਲ ਵਿਚ ਜਥੇਬੰਦੀ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ। ਬਲਾਕ ਪ੍ਰਧਾਨ ਗੁਰਦਿਆਲ ਸਿੰਘ ਮਣੇਸ਼ ਅਤੇ ਸਕੱਤਰ ਪਾਲ ਸਿੰਘ ਚੀਮਾ ਖੁੱਡੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿੱਚ ਕਿਸਾਨਾਂ ਦੇ ਚਲ ਰਹੇ ਇਤਿਹਾਸਕ ਸੰਘਰਸ਼ ਦੇ ਵੱਖ ਵੱਖ ਪੱਖਾਂ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅੱਜ ਜਦੋਂ ਸਮੂਹ ਕਿਰਤੀ ਲੋਕ ਆਪਣੀ ਹੋਣੀ ਅਤੇ ਭਵਿੱਖ ਨੂੰ ਬਚਾਉਣ ਲਈ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਸਮੂਹ ਲੋਕ ਇਸ ਸੰਘਰਸ਼ ਨੂੰ ਭਰਪੂਰ ਸਹਿਯੋਗ ਦੇ ਰਹੇ ਹਨ ਅਐਨ ਉਸ ਵਕਤ ਵੋਟ ਪਾਰਟੀਆਂ ਆਪਣੇ ਸੱਤਾ ਤੇ ਬਿਰਾਜਮਾਨ ਹੋਣ ਲਈ ਚੋਣ ਪ੍ਰਚਾਰ ਦੇ ਮਨਸੂਬੇ ਘੜ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦ ਤੱਕ ਇਹ ਸੰਘਰਸ਼ ਚਲਦਾ ਹੈ ਉਦੋਂ ਤੱਕ ਭਾਜਪਾ ਆਗੂਆਂ ਦੇ ਮੁਕੰਮਲ ਬਾਈਕਾਟ ਅਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛੇ ਜਾਣ ਦੀ ਮੁਹਿੰਮ ਤੇਜ ਕਰਨ ਦੀ ਲੋੜ ਹੈ।
ਇਸ ਮੌਕੇ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਕਰਮਜੀਤ ਸਿੰਘ ਪ੍ਰਧਾਨ ਪ੍ਭ ਦਿਆਲ ਸਿੰਘ ਮੀਤ ਪ੍ਰਧਾਨ ਇਕਬਾਲ ਸਿੰਘ ਤਰਲੋਕ ਸਿੰਘ ਜੋਗਿੰਦਰ ਸਿੰਘ ਮੰਗਲ ਸਿੰਘ ਸਾਬਕਾ ਸਰਪੰਚ ਦਲਬੀਰ ਸਿੰਘ ਕਰਤਾਰ ਸਿੰਘ ਸੁਖਰਾਜ ਸਿੰਘ ਅਵਤਾਰ ਸਿੰਘ ਮੰਗਲ ਸਿੰਘ ਵੱਸਣ ਸਿੰਘ ਸੁਖਪ੍ਰੀਤ ਸਿੰਘ ਕਰਮਜੀਤ ਕੌਰ ਰਮਨਦੀਪ ਕੌਰ ਬਲਜਿੰਦਰ ਕੌਰ ਕਮੇਟੀ ਮੈਂਬਰ ਚੁਣੇ ਗਏ।
ਇਸ ਮੌਕੇ ਗੁਰਨਾਮ ਸਿੰਘ ਚੀਮਾ ਖੁੱਡੀ ਸਤਨਾਮ ਸਿੰਘ ਚੀਮਾ ਖੁੱਡੀ ਗਿਆਨ ਸਿੰਘ ਨੰਬਰਦਾਰ ਚੀਮਾ ਖੁੱਡੀ ਆਦਿ ਹਾਜ਼ਰ ਸਨ।
ਮਿਤੀ 4ਅਗਸਤ 2021

Previous articleਠੇਕੇ ਤੇ ਕੰਮ ਕਰਦੇ ਨਰੇਗਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ: ਸਰਪੰਚ ਪਰਮਜੀਤ ਸਿੰਘ/ਨਰੇਸ਼ ਕੁਮਾਰ
Next articleਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ
Editor-in-chief at Salam News Punjab

LEAVE A REPLY

Please enter your comment!
Please enter your name here