ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਸਿਮਰਜੀਤ ਸਿੰਘ ਬੈਂਸ ਨਾਲ ਲੁਧਿਆਣਾ ਵਿਖੇ ਮੁਲਾਕਾਤ ਕੀਤੀ

0
268

ਜਗਰਾਉਂ 3 ਅਗਸਤ (ਰਛਪਾਲ ਸਿੰਘ ਸ਼ੇਰਪੁਰੀ) ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਜੀ ਨਾਲ ਲੁਧਿਆਣਾ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ ਅਤੇ ਅੱਗੇ ਆ ਰਹੀਆਂ ਇਲੈਕਸ਼ਨ ਵਾਰੇ ਪਾਰਟੀ ਦੀ ਬਿਹਤਰੀ ਲਈ ਵਿਚਾਰ ਕੀਤੀ ਗਈ , ਕੁਝ ਦਿਨ ਪਹਿਲਾਂ ਆਰ ਟੀ ਆਈ ਵਿੱਚ ਖੁਲਾਸਾ ਹੋਇਆ ਹੈ ਕਿ ਲੋਕ ਇਨਸਾਫ ਪਾਰਟੀ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੇ ਵਿਧਾਇਕ ਸਰਕਾਰੀ ਕੋਟੇ ਵਿਚੋਂ ਆਪਣਾ ਟੈਕਸ ਉਤਾਰਦੇ ਹਨ ਜ਼ੋ ਕਰੋੜਾਂ ਰੁਪਏ ਦੇ ਮਾਲਕ ਹਨ,ਸਾਨੂੰ ਮਾਣ ਹੈ ਕਿ ਬੈਂਸ ਭਰਾਵਾਂ ਵੱਲੋਂ ਆਪਣੇ ਟੈਕਸ ਦੀ ਅਦਾਇਗੀ ਉਹ ਆਪਣੇ ਜੇਬ ਵਿਚੋਂ ਕਰਦੇ ਹਨ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ, ਪੰਜਾਬ ਦੇ ਲੁੱਟ ਹੋ ਰਹੇ ਪਾਣੀਆ ਦੀ ਕੀਮਤ ਵਸੂਲ ਦੀ ਗੱਲ ਕਰਦੇ ਹਨ,ਇਸ ਮੌਕੇ ਤੇ ਹਲਕਾ ਪ੍ਰਧਾਨ ਸੁਖਦੇਵ ਸਿੰਘ ਡੱਲਾ, ਜਗਰਾਓਂ ਪ੍ਧਾਨ ਜਗਰੂਪ ਸਿੰਘ ਸੋਹੀ, ਯੂਥ ਪ੍ਰਧਾਨ ਕਮਲ ਅਖਾੜਾ, ਧਾਰਮਿਕ ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਬਜ਼ੁਰਗ, ਸੋਸ਼ਲ ਮੀਡੀਆ ਦਿਹਾਤੀ ਇਨਚਾਰਜ ਲਖਵੀਰ ਸਿੰਘ, ਸੋਸ਼ਲ ਮੀਡੀਆ ਜਗਰਾਓਂ ਇਨਚਾਰਜ ਵਿਕਾਸ ਮਠਾੜੂ, ਹਾਜ਼ਰ ਸਨ,

Previous articleਨਰੇਗਾ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ, ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ
Next articleਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸ਼ੇਰਪੁਰ ਕਲਾਂ ਤੋਂ ਇਲਾਵਾ ਕਈ ਪਿੰਡਾਂ ,ਚ ਮੀਟਿੰਗਾਂ ਕੀਤੀਆ

LEAVE A REPLY

Please enter your comment!
Please enter your name here