ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਦੋ ਸਾਲ ਪਹਿਲਾਂ ਗਲਤੀ ਨਾਲ ਗੁਰਦਾਸਪੁਰ ਤੋਂ ਮੱਧ ਪ੍ਰਦੇਸ਼ ਚਲੇ ਗਏ ਬੱਚੇ ਨੂੰ ਸੁਰੱਖਿਅਤ ਕੀਤਾ ਮਾਪਿਆਂ ਦੇ ਹਵਾਲੇ

0
286

ਗੁਰਦਾਸਪੁਰ, 3 ਅਗਸਤ (ਸਲਾਮ ਤਾਰੀ ) ਮਿਸ ਨਵਦੀਪ ਕੋਰ ਗਿੱਲ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਸਥਾਨਕ ਚਿਲਡਰਨ ਹੋਮ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸੁਪਰਡੈਂਟ ਚਿਲਡਰਨ ਹੋਮ ਨੇ ਮਾਣਯੋਗ ਜੱਜ ਮੈਡਮ ਗਿੱਲ ਦੇ ਧਿਆਨ ਵਿਚ ਲਿਆਂਦਾ ਕਿ 29 ਜੁਲਾਈ 2021 ਨੂੰ ਚਿਲਡਰਨ ਹੋਮ ਵਿਚ, ਚਿਲਡਰਨ ਵੈਲਫੇਅਰ ਕਮੇਟੀ ਗੁਰਦਾਸਪੁਰ ਵਲੋਂ ਇਕ ਨਵਾਂ ਬੱਚਾ ਸੁਖਵਿੰਦਰ ਸਿੰਘ ਸੰਨੀ ਪੁੱਤਰ ਨਿਰਮਲ ਸਿੰਘ ਭੇਜਿਆ ਗਿਆ ਹੈ। ਜਿਸ ਸਬੰਧੀ ਮੈਡਮ ਗਿੱਲ ਵਲੋਂ ਮਾਣਯੋਗ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਸ੍ਰੀਮਤੀ ਰਮੇਸ ਕੁਮਾਰੀ ਦੇ ਧਿਆਨ ਵਿਚ ਲਿਆਂਦਾ ਗਿਆ। ਮਾਣਯੋਗ ਚੇਅਰਪਰਸਨ ਸ੍ਰੀਮਤੀ ਰਮੇਸ ਕੁਮਾਰੀ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਮੈਡਮ ਗਿੱਲ ਵਲੋਂ ਸੁਪਰਡੈਂਟ ਚਿਲਡਰਨ ਹੋਮ, ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਕੀਤਾ ਜਾਵੇ ਤਾਂ ਜੋ ਇਸ ਬੱਚੇ ਨੂੰ ਉਸਦੇ ਘਰ ਸੁਰੱਖਿਅਤ ਭੇਜਿਆ ਜਾ ਸਕੇ।

ਇਸ ਸਬੰਧੀ ਮਾਣਯੋਗ ਚੇਅਰਪਰਸਨ ਸ੍ਰੀਮਤੀ ਰਮੇਸ ਕੁਮਾਰੀ ਦੀਆਂ ਹਦਾਇਤਾਂ ਅਨੁਸਾਰ ਇਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਲਗਾਇਆ ਗਿਆ, ਜਿਸ ਤੋਂ ਇਹ ਗੱਲ ਸਾਮਹਣੇ ਆਈ ਕਿ ਇਹ ਬੱਚਾ ਅੱਜ ਤੋਂ ਕਰੀਬ 2 ਸਾਲ ਪਹਿਲਾਂ ਗਲਤੀ ਨਾਲ ਗੁਰਦਾਸਪੁਰ ਤੋਂ ਇਕ ਟਰੱਕ ਵਿਚ ਬੈਠ ਕੇ ਮੱਧ ਪ੍ਰਦੇਸ਼ ਚਲਿਆ ਗਿਆ ਸੀ। ਇਹ ਬੱਚਾ ਚਿਲਡਰਨ ਵੈਲਫੇਅਰ ਕਮੇਟੀ ਮੱਧ ਪ੍ਰਦੇਸ਼ ਨੇ ਚਿਲਡਰਨ ਵੈਲਫੇਅਰ ਕਮੇਟੀ ਗੁਰਦਾਸਪੁਰ ਨਾਲ ਤਾਲਮੇਲ ਕਰਕੇ ਇਸ ਬੱਚੇ ਨੂੰ ਵਾਪਸ ਕਮੇਟੀ ਦੇ ਹਵਾਲੇ ਕੀਤਾ ਗਿਆ।

ਮਾਣਯੋਗ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਰਾਟੀ ਗੁਰਦਾਸਪੁਰ ਦੀ ਰਹਿਨੁਮਾਈ ਹੇਠ 30 ਜੁਲਾਈ 2021 ਨੂੰ ਚਿਲਡਰਨ ਵੈਲਫੇਅਰ ਕਮੇਟੀ ਗੁਰਦਾਸਪੁਰ ਅਤੇ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ ਦੇ ਸਹਿਯੋਗ ਨਾਲ ਇਸ ਬੱਚੇ ਦੀ ਕਾਊਂਸਲਿੰਗ ਕਰਕੇ ਬੱਚੇ ਨੂੰ ਇਸਦੇ ਪਿਤਾ ਨਿਰਮਲ ਸਿੰਘ, ਭੈਣ ਸੋਨੀਆ ਅਤੇ ਜੀਜਾ ਸੂਰਜ ਵਾਸੀਅਨ ਪੱਛੀ ਕਾਲੋਨੀ, ਗੁਰਦਾਸਪੁਰ ਦੇ ਹਵਾਲੇ ਕੀਤਾ ਗਿਆ।

Previous articleਮਾਹਿਰ ਡਾਕਟਰਾਂ ਵਲੋਂ ਕੈਂਪ ਵਿਚ ਪਹੁੰਚੇ 44 ਲੋੜਵੰਦ ਮਰੀਜਾਂ ਦੀ ਕੀਤੀ ਜਾਂਚ-ਮੁਫ਼ਤ ਦਵਾਈਆਂ ਵੰਡੀਆਂ
Next articleਨਰੇਗਾ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ, ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ
Editor-in-chief at Salam News Punjab

LEAVE A REPLY

Please enter your comment!
Please enter your name here