ਪਿੰਡ ਮਾੜੀ ਪੰਨੂਆ ਦੇ ਕਿਸਾਨਾਂ ਨੇ ਸਿਆਸੀ ਪਾਰਟੀਆਂ ਦਾ ਕੀਤਾ ਬਾਈਕਾਟ

0
382

ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਕੇਂਦਰ ਸਰਕਾਰ ਵਲੋਂ ਜੋ ਖੇਤੀ ਕਨੂੰਨ ਲਾਗੂ ਕੀਤੇ ਗਏ ਸਨ ਉਸਦੇ ਖਿਲਾਫ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਮੋਰਚੇ ਲਗਾਏ ਹੋਏ ਹਨ ਜਿਸਦਾ ਅਸਰ ਹੁਣ ਸਿਆਸੀ ਪਾਰਟੀਆਂ ਉਪਰ ਪੈਦਾ ਨਜ਼ਰ ਆ ਰਿਹਾ ਹੈ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੈਂਦੇ ਪਿੰਡ ਮਾੜੀ ਪੰਨੂਆ ਪੱਤੀ ਲੱਖਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਜੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਕਿਸਾਨਾਂ ਵਲੋਂ ਆਪਣੇ ਪਿੰਡ ਦੇ ਬਾਹਰ ਬੋਰਡ ਲਗਾ ਦਿੱਤਾ ਗਿਆ ਹੈ ਜਿਸ ਉਪਰ ਸਾਫ ਸਾਫ ਲਿਖਿਆ ਗਿਆ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਨੂੰਨ ਰੱਦ ਨਹੀਂ ਕਰਦੀ ਤਦ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਪਿੰਡ ਵਿੱਚ ਆਉਣਾ ਮਨ੍ਹਾ ਹੈ ਫੌਨ ਤੇ ਗੱਲਬਾਤ ਕਰਦਿਆਂ ਜੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਬਾਕੀ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਦੇ ਬੋਰਡ ਲਗਾਏ ਜਾਣਗੇ

Previous articleਕਿਸਾਨ ਯੂਨੀਅਨ ਬਲਾਕ ਜਗਰਾਂਓ ਦੇ ਦੋ ਦਰਜਨ ਪਿੰਡਾਂ ਦੇ ਨੁਮਾਇੰਦਿਆ ਦੀ ਮੀਟਿੰਗ ਹੋਈ
Next articleਸਿਖਿਆ ਸਕੱਤਰ ਪੰਜਾਬ ਵਲੋ ਬੀ.ਐਨ.ੳ ਵਿਜੇ ਕੁਮਾਰ ਨੁੰ ਪ੍ਰਸੰਸਾ ਪੱਤਰ ਜਾਰੀ

LEAVE A REPLY

Please enter your comment!
Please enter your name here