ਕਿਸਾਨ ਯੂਨੀਅਨ ਬਲਾਕ ਜਗਰਾਂਓ ਦੇ ਦੋ ਦਰਜਨ ਪਿੰਡਾਂ ਦੇ ਨੁਮਾਇੰਦਿਆ ਦੀ ਮੀਟਿੰਗ ਹੋਈ

0
259

ਜਗਰਾਉਂ 2 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ)ਸਥਾਨਕ ਰੇਲ ਪਾਰਕ ਜਗਰਾਂਓ ਚ 306 ਵੇਂ ਦਿਨ ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਗਰਾਂਓ ਦੇ ਦੋ ਦਰਜਨ ਪਿੰਡਾਂ ਦੇ ਨੁਮਾਇੰਦਿਆ ਦੀ ਮੀਟਿੰਗ ਹੋਈ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਹਾਜ਼ਰ ਨੁਮਾਇੰਦਿਆ ਨੇ ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੀ ਮੋਜੂਦਾ ਸਥਿਤੀ ਤੇ ਖੁਲ ਕੇ ਵਿਚਾਰ ਵਟਾਂਦਰਾ ਕਰਦਿਆਂ ਫੈਸਲਾ ਕੀਤਾ ਕਿ ਦਿੱਲੀ ਕਿਂਸਾਨ ਮੋਰਚੇ ਨੂੰ ਮਜਬੂਤ ਕਰਨ ਲਈ ਪੂਰਾ ਤਾਣ ਲਾਇਆ ਜਾਵੇ। ਪਿੰਡਾਂ ਚ ਬੱਝੇ ਜੱਕ ਨੂੰ ਤੋੜਣ ਤੇ ਪਿੰਡਾਂ ਦੀ ਵਸੋਂ ਦੀ ਵਿਸ਼ਾਲ ਲਾਮਬੰਦੀ ਲਈ ਨੁੱਕੜ ਨਾਟਕਾਂ ਦੀ ਮੁਹਿੰਮ ਚਲਾਈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਮੁਹਿੰਮ ਤਹਿਤ 3 ਅਗਸਤ ਨੂੰ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ,ਕਲੇਰਾਂ , ਕੋਠੇ ਬੱਗੂ , ਡਾਂਗੀਆਂ 4ਅਗਸਤ ਨੂੰ ਗੁਰੂਸਰ ਕਾਉਂਕੇ ਅਤੇ ਕਾਉਂਕੇ ਕਲਾਂ 5 ਅਗਸਤ ਨੂੰ ਢੋਲਣ,ਚਚਰਾੜੀ ,ਹਾਂਸ ਕਲਾਂ ,ਸੂਜਾਪੁਰ,ਬਾਰਦੇਕੇ 6ਅਗਸਤ ਨੂੰ ਛੱਜਾਵਾਲ,ਰੂਮੀ ,ਭੰਮੀਪੁਰਾ , ਰਣਧੀਰ ਗੜ(ਛੋਟਾ ਭੰਮੀਪੁਰਾ),7 ਅਗਸਤ ਨੂੰ ਮਾਣੂਕੇ,ਲੱਖਾ, ਹਠੂਰ,ਬੁਰਜ ਕਲਾਲਾ ਅਤੇ 8 ਅਗਸਤ ਨੂੰ ਡੱਲਾ , ਦੇਹੜਕਾ, ਮੱਲਾ ਵਿਖੇ ਵਖ ਵਖ ਨਾਟਕ ਟੀਮਾਂ ਨਾਟਕ ਖੇਡਣਗੀਆਂ।ਇਸ ਸਮੇਂ ਬੋਲਦਿਆਂ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਸਮੂਹ ਇਕਾਈਆਂ ਨੂੰ ਦਿੱਲੀ ਅਤੇ ਰੇਲ ਪਾਰਕ ਜਗਰਾਂਓ ਮੋਰਚਿਆਂ ਚ ਕਿਸਾਨਾਂ ਮਜਦੂਰਾਂ ਦੀ ਗਿਣਤੀ ਵਧਾਉਣ ਦਾ ਸੱਦਾ ਦਿੱਤਾ। ਇਸ ਸਮੇਂ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ ਬਰਸੀ ਸਮਾਗਮ ਮਹਿਲਕਲਾਂ ਦਾਣਾ ਮੰਡੀ ਦੇ ਨਾਲ ਨਾਲ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੋਰਚੇ ਚ ਵੀ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ। ਰਾਏਕੋਟ ਬਲਾਕ ਮਹਿਲਕਲਾਂ ਬਰਸੀ ਸਮਾਗਮ ਚ ਅਤੇ ਜਗਰਾਂਓ,ਸਿਧਵਾਂਬੇਟ,ਸੁਧਾਰ ,ਹੰਬੜਾਂ ਬਲਾਕ ਰੇਲ ਪਾਰਕ ਜਗਰਾਂਓ ਬਰਸੀ ਸਮਾਗਮ ਵਿੱਚ ਭਾਗ ਲੈਣਗੇ।ਇਸ ਸਮੇਂ ਟੋਕੀਓ ਉਲੰਪਿਕ ਚ ਭਾਰਤ ਦੀਆਂ ਮਰਦਾਂ ਔਰਤਾਂ ਦੀਆਂ ਦੋਨੋਂ ਹਾਕੀ ਟੀਮਾਂ ਦੀ ਹੁਣ ਤਕ ਹਾਸਲ ਜਿੱਤ ਤੇ ਮੋਰਚੇ ਵਲੋਂ ਮੁਬਾਰਕ ਬਾਦ ਭੇਜੀ ਗਈ। ਇਸ ਦੋਰਾਨ ਰੇਲ ਪਾਰਕ ਜਗਰਾਂਓ ਚ ਕਿਸਾਨ ਧਰਨਾ ਜਾਰੀ ਰਿਹਾ। ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਦੀ ਅਗਵਾਈ ਚ ਚਲੇ ਧਰਨੇ ਨੂੰ ਧਰਮ ਸਿੰਘ ਸੂਜਾਪੁਰ,ਕੰਵਲਜੀਤ ਖੰਨਾ , ਕੁਲਵਿੰਦਰ ਸਿੰਘ ਢੋਲਣ,ਜਗਦੀਸ਼ ਸਿੰਘ,ਬਲਦੇਵ ਛੱਜਾਵਾਲ,ਮਦਨ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਜੰਤਰ ਮੰਤਰ ਵਿਖੇ ਚੱਲ ਰਹੇ ਕਿਸਾਨ ਸੰਸਦ ਚ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ,ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ ਭਾਗ ਲੈਣ ਗਏ ਹਨ। ਉਨਾਂ ਕਿਹਾ ਕਿ ਦੇਸ਼ ਭਰ ਵਿਚ ਹੁਣ ਇਕ ਵੇਰ ਫਿਰ ਨਵਾਂ ਵੇਗ ਫੜ ਰਿਹਾ ਹੈ ਤੇ ਇਹ ਸੰਘਰਸ਼ ਅੰਤਿਮ ਜਿੱਤ ਤੱਕ ਜਾਰੀ ਰਹੇਗਾ।

Previous articleਨਰੇਗਾ ਮੁਲਾਜ਼ਮਾਂ ਵੱਲੋਂ 9 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਲਗਾਤਾਰ ਜਾਰੀ
Next articleਪਿੰਡ ਮਾੜੀ ਪੰਨੂਆ ਦੇ ਕਿਸਾਨਾਂ ਨੇ ਸਿਆਸੀ ਪਾਰਟੀਆਂ ਦਾ ਕੀਤਾ ਬਾਈਕਾਟ

LEAVE A REPLY

Please enter your comment!
Please enter your name here