ਕੋਟ ਟੋਡਰ ਮੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵੀਂ ਮੀਟਿੰਗ

0
325

ਕਾਦੀਆਂ 2 ਅਗਸਤ (ਸਲਾਮ ਤਾਰੀ )ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਕੋਟ ਟੋਡਰ ਮੱਲ ਦੇ ਵਿੱਚ ਸੁਰਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿਚ ਭਰਵੀਂ ਮੀਟਿੰਗ ਹੋਈ ਜਿਸ ਵਿਚ ਅਕਾਲੀ ਦਲ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।ਜਿਸ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਾਦੀਆਂ ਤੋਂ ਸੀਨੀਅਰ ਅਕਾਲੀ ਲੀਡਰ ਕੌਮੀ ਜਥੇਬੰਦਕ ਸਕੱਤਰ ਪੀਏਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਅਤੇ ਉਨ੍ਹਾਂ ਦੀ ਅਕਾਲੀ ਲੀਡਰਸ਼ਿਪ ।ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਮਾਝੇ ਦੇ ਜਰਨੈਲ ਸੀਨੀਅਰ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਰੋਜ਼ਾਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਅਤੇ ਵਿਧਾਨ ਸਭਾ 2022 ਇਹ ਚੋਣਾਂ ਸਬੰਧੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਮਾਹਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਅਤੇ ਪੰਜਾਬ ਦੇ ਅੰਦਰ ਦਿਨੋਂ ਦਿਨ ਹੋ ਰਹੇ ਸ਼ਰ੍ਹੇਆਮ ਕਤਲੇਆਮ ਲੁੱਟਾਂ ਖੋਹਾਂ ਤੋਂ ਦੁਖੀ ਲੋਕ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਦੇਖਣਾ ਚਾਹੁੰਦੇ ਹਨ ।ਇਸ ਦੌਰਾਨ ਇਕੱਤਰ ਹੋਏ ਅਕਾਲੀ ਵਰਕਰਾਂ ਅਤੇ ਅਕਾਲੀ ਸਮਰਥਕਾਂ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ 2022 ਚ ਯਕੀਨੀ ਬਣਾਉਣਗੇ ।ਅਖੀਰ ਵਿੱਚ ਮਾਹਲ ਨੇ ਆਏ ਹੋਏ ਅਕਾਲੀ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਬਾਦਲ ਸਰਕਾਰ ਵੇਲੇ ਮਿਲਣ ਵਾਲੀਆਂ ਲੋਕਾਂ ਨੂੰ ਸੁੱਖ ਸਹੂਲਤਾਂ ਜੋ ਕੈਪਟਨ ਦੇ ਰਾਜ ਵਿੱਚ ਬੰਦ ਹੋ ਗਈਆਂ ਹਨ ਉਹ ਇੱਕ ਵਾਰ ਫਿਰ ਮੁੜ ਤੋਂ ਚਾਲੂ ਹੋਣਗੀਆਂ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਘਰ ਘਰ ਪਹੁੰਚਾਈਆਂ ਜਾਣਗੀਆਂ।ਇਸ ਮੌਕੇ ਕੌਮੀ ਜਥੇਬੰਦਕ ਸਕੱਤਰ ਸੀਨੀਅਰ ਅਕਾਲੀ ਲੀਡਰ ਪੀਏਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ, ਵਰਕਰ, ਸਰਪੰਚ ,ਪੰਚ, ਚੇਅਰਮੈਨ, ਕੌਂਸਲਰ ,ਤੇ ਅਕਾਲੀ ਦਲ ਦੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Previous articleਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਬੀਬੀ ਮਾਣੂੰਕੇ ਨੇ ਕਸਿਆ ਸਿਕੰਜਾ
Next articleਕਾਦੀਆ ਵਿਖੇ ਵੱਖ ਵੱਖ ਥਾਂ ਵੈਕਸੀਨ ਲਗਾਈ ਗਈ
Editor-in-chief at Salam News Punjab

LEAVE A REPLY

Please enter your comment!
Please enter your name here