ਬੇਰੁਜ਼ਗਾਰ ਨੋਜਵਾਾਨਾਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਪ੍ਰਦਾਨ ਕਰਨ ਲਈ ਬਣਾਇਆ ਜਾਵੇਗਾ ਹੁਨਰਮੰਦ

0
313

ਗੁਰਦਾਸਪੁਰ, 1 ਅਗਸਤ (ਸਲਾਮ ਤਾਰੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 52ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਸੈਣੀ, ਤਹਿਸੀਲ ਹੈੱਡ ਜੀ.ਓ.ਜੀ ਦੀਨਾਨਗਰ ਨੇ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਪਾਲ ਸਿੰਘ ਸੰਧਾਵਾਲੀਆ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਵਲੋਂ ਯੂ ਟਿਊਬ ਲਾਈਵ ਪ੍ਰੋਗਰਾਮ ਜਰੀਏ ਸ਼ਮੂਲੀਅਤ ਕੀਤੀ ਗਈ।।

ਇਸ ਮੌਕੇ ਸੰਬੋਧਨ ਕਰਦਿਆਂ ਲੈਫਟੀਨੈਂਟ ਕਰਨਲ ਸੈਣੀ ਨੇ ਕਿਹਾ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਬਹੁਤ ਸ਼ਾਨਦਾਰ ਉਪਰਾਲਾ ਹੈ, ਇਸ ਨਾਲ ਨੋਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਬਹੁਤ ਪ੍ਰੇਰਨਾ ਮਿਲਦੀ ਹੈ। ਉਨਾਂ ਅੱਗੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਕਦਮ-ਦਰ-ਕਦਮ ਮਿਹਨਤ ਕਰਕੇ ਅੱਗੇ ਵੱਧਣਾ ਚਾਹੀਦਾ ਹੈ। ਉਨਾਂ ਨੋਜਵਾਨਾਂ ਨੂੰ ਕਿਹਾ ਕਿ ਉਹ ਮਿਹਨਤ ਕਰਨ ਤੋਂ ਨਾ ਘਬਰਾਉਣ ਅਤੇ ਦੇਸ਼ ਦੀ ਸੇਵਾ ਲਈ ਵੱਧ ਤੋਂ ਵੱਧ ਅੱਗੇ ਆਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਦੀਵੇ ਨਾਲ ਦੀਵਾ ਜਗਾਉਣਾ ਹੈ ਤਾਂ ਜੋ ਗੁਰਦਾਸਪੁਰ ਵਾਸੀਆਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਸਫਲਤਾਵਾਂ ਤੋਂ ਨੋਜਵਾਨ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋ ਲੋੜਵੰਦ ਲੋਕਾਂ ਨੂੰ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਦੇ ਮੰਤਵ ਨਾਲ ‘ਸਮਾਜਿਕ ਸੁਰੱਖਿਆ ਵਿਲੇਜ਼ ਕੰਪੇਨ’ ਚਲਾਈ ਜਾ ਰਹੀ ਹੈ, ਜਿਸ ਤਹਿਤ ਬੀਤੇ ਦਿਨੀਂ ‘ਲੋਕ ਭਲਾਈ ਰੱਥ’ ਵੀ ਰਵਾਨਾ ਕੀਤਾ ਗਿਆ ਸੀ ਤਾਂ ਜੋ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋਕ ਜਾਗਰੂਕ ਹੋ ਸਕਣ। ਉਨਾਂ ਦੱਸਿਆ ਕਿ ਜਿਸ ਤਰਾਂ ਪੰਜਾਬ ਸਰਕਾਰ ਨੇ ‘ਸਮਾਰਟ ਵਿਲੇਜ਼ ਕੰਪੇਨ’ ਭਾਵ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਅੰਦਰ ਸਹੂਲਤਾਂ ਪੁਜਦਾ ਕਰਨਾ ਹੈ, ਚਲਾਈ ਗਈ ਹੈ, ਠੀਕ ਓਸੇ ਤਰਜ਼ ’ਤੇ ‘ਸਮਾਜਿਕ ਸੁਰੱਖਿਆ ਵਿਲੇਜ਼ ਕੰਪੇਨ’ ਚਲਾਈ ਗਈ ਹੈ, ਜਿਸ ਰਾਹੀ ਲੋੜਵੰਦ ਲੋਕਾਂ ਨੂੰ ਸ਼ਗਨ ਸਕੀਮ, ਬੁਢਾਪਾ ਤੇ ਵਿਧਵਾ ਪੈਨਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਰੋਜ਼ਗਾਰ ਤੇ ਸਵੈ-ਰੋਜ਼ਗਾਰ ਆਦਿ ਸਕੀਮਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਲੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆਂ ਪ੍ਰਦਾਨ ਕਰਨ ਦੇ ਮੰਤਵ ਨਾਲ ਹੁਨਰਮੰਦ ਬਣਾਇਆ ਜਾਵੇਗਾ, ਜਿਸ ਸਬੰਧੀ ਜਿਲਾ ਰੈਜ਼ਡ ਕਰਾਸ ਸੁਸਾਇਟੀ ਨੂੰ ਟਰੇਨਿੰਗ ਪਾਰਟਨਰ ਬਣਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜੋ ਜਲਦ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਕਿ ਨੋਜਵਾਨਾ ਨੂੰ ਵੱਖ-ਵੱਖ ਖੇਤਰਾਂ ਵਿਚ ਹੁਨਰਮੰਦ ਬਣਾ ਕੇ ਉੱਚ ਖੇਤਰਾਂ ਵਿਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਜ਼ਿਲਾ ਪ੍ਰਸ਼ਾਸਨ ਨੋਜਵਾਨਾਂ ਨੂੰ ਵੱਧ ਤੋਂ ਵੱਧ ਫੈਸੀਲੀਏਟ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਪਹਿਲੇ ਅਚੀਵਰਜ਼ ਭਾਰਤ ਬਜਾਜ (ਵਿੰਗ ਕਮਾਂਡਰ-ਇੰਡੀਅਨ ਏਅਰ ਫੋਰਸ) ਜੋ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਆਰਮੀ ਸਕੂਲ ਤਿੱਬੜੀ ਕੈਂਟ ਤੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮਿ੍ਰਤਸਰ ਤੋਂ ਸਾਲ 2009 ਵਿਚ ਬੀ.ਟੈੱਕ (ਈ.ਸੀ.ਈ) ਕੀਤੀ। ਉਪਰੰਤ ਆਈ.ਆਈ.ਟੀ ਮਦਰਾਸ ਤੋਂ ਐਮ.ਟੈੱਕ –ਐਰੋਸਪੇਸ ਇੰਜੀਨਰਿੰਗ ਵਿਚ ਪਾਸ ਕੀਤੀ। ਹੁਣ ਭਾਰਤੀ ਹਵਾਈ ਫੌਜ ਵਿਚ ਵਿੰਗ ਕਮਾਂਡਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਦਿ੍ਰਢ ਇੱਛਾ ਸ਼ਕਤੀ ਤੇ ਮਿਹਨਤ ਨਾਲ ਅਸੀਂ ਆਪਣੇ ਸੁਪਨੇ ਪੂਰੇ ਸਕਦੇ ਹਾਂ ਅਤੇ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ।

ਦੂਸਰੀ ਅਚੀਵਰਜ਼ ਸੰਤੋਸ਼ ( ਨੈਸ਼ਨਲ/ ਅੰਤਰਰਾਸ਼ਟਰੀ ਖਿਡਾਰੀ ਜਿਮਨਾਸਟਿਕ) ਜੋ ਪਿੰ ੰਡ ਮੱਤਵਾਂ, ਗੁਰਦਾਸਪੁਰ ਦੀ ਵਸਨੀਕ ਹੈ ਨੇ ਦੱਸਿਆ ਕਿ ਉਸਨੇ ਪੜ੍ਹਾਈ ਦੇ ਨਾਲ ਤੀਸਰੀ ਜਮਾਤ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਚੱਲਦਿਆਂ ਜਿਮਨਾਸਟਿਕ ਵਿਚ ਸਟੇਟ ਪੱਧਰ ’ਤੇ 35 ਗੋਲਡ ਮੈਡਲ, 25 ਸਿਲਵਰ ਤੇ 8 ਕਾਂਸੇ ਦੇ ਤਗਮੇ ਜਿੱਤੇ। ਨੈਸ਼ਨਲ ਪੱਧਰ ’ਤੇ ਸਬ ਜੂਨੀਅਰ, ਜੂਨੀਅਰ ਨੈਸ਼ਨਲ ਅਤੇ ਸੀਨੀਅਰ ਨੈਸ਼ਨਲ ਵਿਚ ਗੋਲਡ, ਸਿਲਵਰ ਤੇ ਕਾਂਸੇ ਦੇ ਤਗਮੇ ਜਿੱਤੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਮਨਾਸਟਿਕ ਵਿਚ ਹਿੱਸਾ ਲਿਆ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਉਨਾਂ ਅੱਗੇ ਕਿਹਾ ਕਿ ਜ਼ਿੰਦਗੀ ਵਿਚ ਆਪਣੇ ਦੇਸ਼ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਗੇ ਚਾਹੀਦਾ ਹੈ ਅਤੇ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਰੋਜਾਨਾ ਕਸਰਤ ਕਰੋ। ਉਨਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੜਕੀਆਂ ਨੂੰ ਜ਼ਿੰਦਗੀ ਵਿਚ ਅੱਗੇ ਆਉਣ ਲਈ ਵੱਧ ਤੋਂ ਵੱਧ ਮੌਕੇ ਦੇਣ ਅਤੇ ਉਨਾਂ ਨਾਲ ਲੜਕਿਆਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜ੍ਹਾਈ ਤੇ ਖੇਡਾਂ ਨਾਲੋ-ਨਾਲ ਕਰਨ ਲਈ ਆਪਣਾ ਟਾਈਮ ਟੇਬਲ ਬਣਾਉਣ ਅਤੇ ਉਸ ਅਨੁਸਾਰ ਹੀ ਚੱਲਣ। ਅਧਿਆਪਕਾਂ ਤੇ ਮਾਪਿਆਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਸਫਲ ਹੋਣ ਤੇ ਹੋਰ ਮਿਹਨਤ ਕਰਨੀ ਚਾਹੀਦੀ ਹੈ।

ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਜੂਮ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।

Previous articleਜ਼ਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸ ਰਵਾਨਾ
Next article*ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਮਨਾਇਆ ਜਾਵੇਗਾ ‘ ਹਾਜ਼ਰੀ ਹਫ਼ਤਾ ‘
Editor-in-chief at Salam News Punjab

LEAVE A REPLY

Please enter your comment!
Please enter your name here