ਲਾਪਤਾ ਹੋਇਆ ਬੱਚਾ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਨੇ ਕੀਤਾ ਪਰਿਵਾਰ ਹਵਾਲੇ

0
282

ਨੌਸ਼ਹਿਰਾ ਮੱਝਾ ਸਿੰਘ, 31 ਜੁਲਾਈ (ਰਵੀ ਭਗਤ)-ਜ਼ਿਲ੍ਹਾ ਮਲੇਰਕੋਟਲਾ ਤੋਂ ਇਕ 12 ਸਾਲਾ ਲਾਪਤਾ ਹੋਏ ਬੱਚੇ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਏ.ਐਸ.ਆਈ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਾਪਤਾ ਬੱਚਾ ਸੁਖਜੀਤ ਸਿੰਘ ਪੁੱਤਰ ਬਿਮਲਜੀਤ ਸਿੰਘ ਪਿੰਡ ਬਾਠਾਂ ਤਹਿਸੀਲ ਤੇ ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ 15 ਦਿਨਾਂ ਤੋਂ ਘਰ ਤੋਂ ਲਾਪਤਾ ਹੋਇਆ ਸੀ। ਇਹ ਬੱਚਾ ਬੀਤੇ ਦਿਨ ਸਾਬਕਾ ਫ਼ੌਜੀ ਹਰਪਾਲ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਪਿੰਡ ਖੋਖਰ ਫੌਜੀਆਂ ਨੂੰ ਬਿਧੀਪੁਰ ਦੇ ਆਈ.ਆਰ.ਬੀ ਪਲਾਂਟ ਨੇੜੇ ਮਿਲਿਆ ਅਤੇ ਪਿੰਡ ਬਿਧੀਪੁਰ ਦੇ ਉੱਘੇ ਕਿਸਾਨ ਆਗੂ ਪ੍ਰਿਤਪਾਲ ਸਿੰਘ ਹੈਪੀ ਅਤੇ ਹਰਪਾਲ ਸਿੰਘ ਵੱਲੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਉਪਰੰਤ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਚੌਕੀ ਇੰਚਾਰਜ ਹਰਜਿੰਦਰ ਸਿੰਘ ਵੱਲੋਂ ਲਾਪਤਾ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਜਿਸ ਉਪਰੰਤ ਪਰਿਵਾਰਕ ਮੈਂਬਰ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਹੁੰਚੇ ਅਤੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਵੱਲੋਂ ਬੱਚੇ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਫ਼ੌਜੀ ਹਰਪਾਲ ਸਿੰਘ, ਏ.ਐਸ.ਆਈ ਬਲਜੀਤ ਸਿੰਘ, ਗੁਰਭੇਜ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਲਾਲ ਤੋ ਇਲਾਵਾ ਬੱਚੇ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Previous articleਜੀ. ਐਚ. ਜੀ. ਪਬਲਿਕ ਸਕੂਲ ਸਿੱਧਵਾਂ ਖੁਰਦ ਦੇ 12 ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫਸੀਦੀ ਰਿਹਾ:
Next articleਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ

LEAVE A REPLY

Please enter your comment!
Please enter your name here