ਜਗਰਾਉ 31 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਸੀ.ਬੀ.ਐਸ.ਈ. ਨਵੀ ਦਿੱਲੀ ਵੱਲੋਂ ਐਲਾਨੇ 12 ਵੀਂ ਦੇ ਨਤੀਜਿਆਂ ਚ ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੁਆਰਾ ਕਰਵਾਈ ਗਈ ਅਣਥੱਕ ਮਿਹਨਤ ਸਦਕੇ ਉਨ੍ਹਾਂ ਦੀਆਂ ਆਸਾਂ ਤੇ ਖਰੇ ਉਤਰ ਦੇ ਹੋਏ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਅਤੇ ਇਸ ਸੰਸਥਾ ਦਾ ਨਾਂ ਇਲਾਕੇ ਵਿੱਚ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਪਵਨ ਸੂਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 12 ਵੀਂ ਦੇ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕਾਂ ਨਾਲ ਆਪਣੀ ਪ੍ਰੀਖਿਆ ਪਾਸ ਕੀਤੀ ਅਤੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਵਿੱਚ ਸਭ ਤੋਂ ਵੱਧ ਅੰਕ ਆਰਟ ਸ ਗਰੁੱਪ ਵਿੱਚੋਂ ਪਹਿਲਾ ਸਥਾਨ ਰਵਨੀਤ ਕੌਰ 95.6%, ਦੂਸਰਾ ਸਥਾਨ ਵਰਿੰਦਰ ਸਿੰਘ 93.6% ਅਤੇ ਤੀਸਰਾ ਸਥਾਨ ਜਗਸੀਰਤ ਕੌਰ 90.6 %,ਕਾਮਰਸ ਗਰੁੱਪ ਵਿੱਚੋਂ ਪਹਿਲਾ ਸਥਾਨ ਪਰਨੀਤ ਕੌਰ 94.6%, ਦੂਸਰਾ ਸਥਾਨ ਮਹਿਕਪ੍ਰੀਤ ਕੌਰ 94.2% ਅਤੇ ਤੀਸਰਾ ਸਥਾਨ ਦਵਿੰਦਰ ਕੌਰ 92.8%, ਨਾਨ-ਮੈਡੀਕਲ ਗਰੁੱਪ ਵਿੱਚੋਂ ਪਹਿਲਾ ਸਥਾਨ ਅਰਸ਼ਪ੍ਰੀਤ ਕੌਰ 94.2%, ਦੂਸਰੇ ਸਥਾਨ ਗੁਰਵੀਰ ਕੌਰ 93% ਅਤੇ ਤੀਸਰਾ ਸਥਾਨ ਮਨਜੋਤ ਕੌਰ ਰਾਏ 89.2%, ਮੈਡੀਕਲ ਗਰੁੱਪ ਵਿੱਚੋਂ ਪਹਿਲਾ ਸਥਾਨ ਪੁਸ਼ਪਿੰਦਰ ਕੋਰ 94.6% ਦੂਸਰਾ ਸਥਾਨ ਦਸਮੀਨ ਕੌਰ 94% ਅਤ ੇਤੀਸਰਾ ਸਥਾਨ ਮਹਿਕਪ੍ਰੀਤ ਕੌਰ 91.8% ਨੇ ਪ੍ਰਾਪਤ ਕੀਤੇ। 90% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀ ਹਨ ਅਤੇ 75% ਤੌਂ 90% ਅੰਕ ਹਾਸਲ ਕਰਨ ਵਾਲੇ 68 ਵਿਦਿਆਰਥੀ ਹਨ। ਇਸ ਮੌਕੇ ਸ੍ਰੀ ਗੁਰੁ ਹਗੋਬਿੰਦ ਉਜਾਗਰ ਹਰੀ ਟਰੱਸਟ ਦੇ ਪ੍ਰਧਾਨਬੀ. ਐਸ. ਸਿੱਧੂ (ਰਿਟਾਇਰਡਡੀ.ਜੀ.ਪੀ),ਸ. ਹਰਮੇਲ ਸਿੰਘ ਸਿੱਧੂ (ਸੈਕਟਰੀ),ਸ.ਪ੍ਰਦੀਪ ਸਿੰਘ ਸਿੱਧੂ (ਮਨੈਜਰ), ਸ. ਕਿਰਪਾਲ ਸਿੰਘ ਭੱਠਲ (ਮੈਬਰ),ਸ.ਪ੍ਰੀਤਮ ਸਿੰਘ ਜੌਹਲ (ਮੈਬਰ), ਸ. ਦਵਿੰਦਰ ਸਿੰਘ ਮਾਨ (ਮੈਬਰ)ਜੀ ਨੇ ਕਿਹਾ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ੍ਰੀ ਪਵਨ ਸੂਦ ਅਤੇ ਸਮੂਹ ਸਟਾਫ ਦੀ ਸੁਹਿਰਦ ਅਗਵਾਈ ਅਤੇ ਪ੍ਰਬੰਧਕੀ ਕਾਰਜਕੁਸ਼ਲਤਾ ਦੇ ਸਿਰ ਬੱਝਦਾ ਹੈ।ਉਹਨਾਂ ਨੇ ਇਸ ਮੌਕੇ ਤੇ ਬੱਚਿਆ ਅਤੇ ਉਹਨਾਂ ਦ ੇ ਮਾਪਿਆ ਨੂੰ ਵਧਾਈ ਦਿੰਦਿਆਂ, ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਂਵਾ ਦਿੱਤੀਆਂ।
ਜੀ. ਐਚ. ਜੀ. ਪਬਲਿਕ ਸਕੂਲ ਸਿੱਧਵਾਂ ਖੁਰਦ ਦੇ 12 ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫਸੀਦੀ ਰਿਹਾ:
RELATED ARTICLES