ਸ਼ਹੀਦ ਉਧਮ ਸਿੰਘ ਦਾ 81 ਵਾਂ ਸ਼ਹੀਦੀ ਦਿਵਸ ਪੂਰੇ ਇਨਕਲਾਬੀ ਜੋਸ਼ੋਖਰੋਸ਼ ਨਾਲ ਮਨਾਇਆ

0
280

ਜਗਰਾਉਂ 31ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) ਅੱਜ ਸਥਾਨਕ ਰੇਲ ਪਾਰਕ ਜਗਰਾਂਓ ਚ ਕਿਸਾਨ ਸੰਘਰਸ਼ ਮੋਰਚੇ ਦੇ 304 ਥੇ ਦਿਨ ਸ਼ਹੀਦ ਉਧਮ ਸਿੰਘ ਦਾ 81 ਵਾਂ ਸ਼ਹੀਦੀ ਦਿਵਸ ਪੂਰੇ ਇਨਕਲਾਬੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ। ਲਖਵੀਰ ਸਿੰਘ ਸਿੱਧੂ ਵਲੋਂ ਗਾਈਆਂ ਸ਼ਹੀਦ ਦੀਆਂ ਵਾਰਾਂ ਤੋਂ ਬਾਅਦ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਦੀ ਪ੍ਰਧਾਨਗੀ ਹੇਠ ਇਕੱਤਰ ਕਿਸਾਨਾਂ ਮਜਦੂਰਾਂ ਨੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ।ਇਕੱਤਰ ਹੋਏ ਜਿਲਾ ਤੇ ਇਕਾਈ ਆਗੂਆਂ ਨੇ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ ।ਇਸ ਸਮੇਂ ਸਭ ਤੋਂ ਪਹਿਲਾਂ ਤਰਕਸ਼ੀਲ ਵਿਦਵਾਨ ਸੁਰਜੀਤ ਦੌਧਰ ਨੇ ਸ਼ਹੀਦ ਦੀ ਜੀਵਨ ਘਾਲਣਾ ਬਾਰੇ ਚਾਨਣਾ ਪਾਇਆ। ਉਨਾਂ ਨੇ ਕਿਹਾ ਕਿ 13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲਾ ਯੋਧਾ ਭਾਰਤੀਆਂ ਦੀ ਜਿਓਂਦੀ ਅਣਖ ਦਾ ਪ੍ਰਤੀਕ ਹੈ। ਸ਼ਹੀਦ ਉਧਮ ਸਿੰਘ ਗਦਰ ਲਹਿਰ,ਨੋਜਵਾਨ ਭਾਰਤ ਸਭਾ ਨਾਲ ਜੁੜਕੇ ਇਨਕਲਾਬ ਰਾਹੀਂ ਸਾਮਰਾਜ ਨੂੰ ਜੜੋਂ ਉਖਾੜ ਕੇ
ਸਮਾਜਵਾਦ ਦੀ ਸਥਾਪਨਾ ਦਾ ਧਾਰਨੀ ਸੀ।ਇਸ ਸਮੇਂ ਕੰਵਲਜੀਤ ਖੰਨਾ ਨੇ ਕਿਹਾ ਕਿ ਜੁਲਮ ਉਡਵਾਇਰ ਦਾ ਕਤਲ ਕਰਕੇ ਫਾਂਸੀ ਦਾ ਰੱਸਾ ਗਲ ਚ ਪੁਆੳਣ ਵਾਲਾ ਸ਼ਹੀਦ ਅਜ ਵੀ ਸਾਡੇ ਲਈ ਚਾਨਣ ਮੁਨਾਰਾ ਹੈ।ਕਿਸਾਨ ਸੰਘਰਸ਼ ਚ ਸਾਰੇ ਮੋਰਚਿਆਂ ਤੇ ਅੱਜ ਸ਼ਹੀਦ ਨੂੰ ਨਮਨ ਕਰਨਾ ਇਸ ਲੰਮੇ ਸੰਘਰਸ਼ ਹੋਰ ਮਜਬੂਤ ਕਰਨ ਦਾ ਪ੍ਰੇਰਨਾ ਸਰੋਤ ਹੈ।ਇਸ ਸਮੇਂ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਟੀਮ ਵਲੋਂ ਸਤ ਪਾਲ ਦੀ ਅਗਵਾਈ ਚ ਕਿਸਾਨ ਵਿਰੋਧੀ ਨੀਤੀਆਂ ਦਾ ਪਾਜ ਉਘੇੜਦਾ ਨੁਕੜ ਨਾਟਕ ” ਅਣਖ ਜਿਨਾਂ ਦੀ ਜਿਓਂਦੀ ਹੈ ” ਖੇਡ ਕੇ ਲੋਕਾਂ ਦੀ ਅਣਖ ਨੂੰ ਹਲੂਣਾ ਦਿੱਤਾ। ਨਾਟਕ ਰਾਹੀਂ ਵਪਾਰੀਆਂ ਤੇ ਕਾਰਪੋਰੇਟ ਸੈਕਟਰ ਦੀ ਮਿਲੀਭੁਗਤ ਨਾਲ ਮਜਦੂਰਾਂ ਤੇ ਕਿਸਾਨਾਂ ਦੀ ਤਿੱਖੀ ਲੁੱਟ ਦਾ ਪਰਦਾਫਾਸ਼ ਕਰਦਿਆਂ ਅਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਇਸ ਸਮੇਂ ਧਰਨੇ ਨੂੰ ਕਿਸਾਨ ਆਗੂਆਂ ਹਰਦੀਪ ਸਿੰਘ ਗਾਲਬ, ਗੁਰਮੇਲ ਸਿੰਘ ਭਰੋਵਾਲ,ਇੰਦਰਜੀਤ ਸਿੰਘ ਧਾਲੀਵਾਲ,ਦਰਸ਼ਨ ਸਿੰਘ ਗਾਲਬ,ਇਕਬਾਲ ਸਿੰਘ ਮੱਲਾ,ਮਨਦੀਪ ਸਿੰਘ ਭੰਮੀਪੁਰਾ,ਦਲਬੀਰ ਸਿੰਘ ਬੁਰਜ ਕਲਾਲਾ,ਹਰਬੰਸ ਸਿੰਘ ਅਖਾੜਾ ,ਲਾਡੀ ਹਠੂਰ, ਬਲਜੀਤ ਸਿੰਘ ਮੀਤਾ ,ਜਗਦੀਸ਼ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਭਰੋਵਾਲ ਪਿੰਡ ਇਕਾਈ ਵਲੋਂ ਲਿਆਂਦਾ ਤ੍ਰਿਵੇਣੀ ਦਾ ਬੂਟਾ ਸ਼ਹੀਦ ਉਧਮ ਸਿੰਘ ਦੀ ਯਾਦ ਚ ਇਨਕਲਾਬੀ ਨਾਰਿਆਂ ਦੀ ਗੂੰਜ ਲਗਾਇਆ।

Previous article2 ਅਗਸਤ ਦਿਨ ਸੋਮਵਾਰ ਤੋ ਸਾਰੇ ਸਕੂਲ ਖੁੱਲ੍ਹਣਗੇ
Next articleਵਿਸ਼ਵ ਪ੍ਰਸਿੱਧ ਭਜਨ ਸਮਰਾਟ ਕਨ੍ਹਈਆ ਮਿੱਤਲ ਕਰਨਗੇ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ

LEAVE A REPLY

Please enter your comment!
Please enter your name here