ਟੋਕੀਓ ਉਲੰਪਿਕ — ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 5-3 ਗੋਲਾਂ ਨਾਲ ਹਰਾਇਆ

0
312

ਟੋਕੀਓ, 30 ਜੁਲਾਈ, (ਬਿਊਰੋ) – ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨੀ ਹਾਕੀ ਟੀਮ ਨੂੰ 3 ਗੋਲਾਂ ਦੇ ਮੁਕਾਬਲੇ 5 ਗੋਲਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਵਲੋਂ ਖੇਡਦਿਆਂ ਹਰਮਨਪ੍ਰੀਤ ਸਿੰਘ ਨੇ ਇਕ, ਗੁਰਜੰਟ ਸਿੰਘ ਨੇ ਦੋ, ਸ਼ਮਸ਼ੇਰ ਸਿੰਘ ਨੇ ਇਕ ਅਤੇ ਸ਼ਰਮਾ ਨੇ ਇਕ ਗੋਲ ਕੀਤਾ।

ਟੋਕੀਓ ਉਲੰਪਿਕ ਵਿਚ ਆਸਟ੍ਰੇਲੀਆ ਤੋਂ ਵੱਡੇ ਗੋਲ ਫ਼ਰਕ ਨਾਲ ਹਾਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਲੈਅ ‘ਚ ਪਰਤਦਿਆਂ ਇੱਕ ਹੋਰ ਜਿੱਤ ਹਾਸਲ ਕੀਤੀ ਅਤੇ ਉਲੰਪਿਕ ਵਿਚ ਹਾਕੀ ਮੈਡਲ ਦੀਆਂ ਆਸਾਂ ਨੂੰ ਬਰਕਰਾਰ ਰੱਖਿਆ। ਆਪਣੇ ਪੂਲ ਵਿਚ ਖੇਡਦਿਆਂ ਭਾਰਤੀ ਹਾਕੀ ਟੀਮ ਨੇ ਪੰਜ ਵਿਚੋਂ ਚਾਰ ਮੈਚ ਜਿੱਤੇ ਹਨ।

Previous articleਰਾਸ਼ਟਰੀ ਉਪਲੱਬਧੀ ਸਰਵੇਖਣ ਦੇ ਪੰਜਵੇਂ ਅਤੇ ਅਖੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਵੱਲੋਂ ਸਿਖਲਾਈ ਕੇਂਦਰਾਂ ਦਾ ਨਿਰੀਖਣ
Next articleਕਮਲਜੌਤ ਕੌਰ ਨੇ ਧਾਰਮਿਕ ਪ੍ਰੀਖਿਆ ਵਿੱਚ ਮੈਰਿਟ ਲਿਸਟ ਵਿੱਚ ਆ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here