ਕੇਸੀ ਸਕੂਲ ਦਾ ਪਲਸ ਟੂ ਦਾ ਨਤੀਜਾ ਰਿਹਾ ਸ਼ਾਨਦਾਰ

0
303

ਨਵਾਂਸ਼ਹਿਰ, 30 ਜੁਲਾਈ(ਵਿਪਨ)

ਕਰਿਆਮ ਰੋਡ ਸਥਿਤ ਕੇ. ਸੀ. ਪਬਲਿਕ ਸਕੂਲ ਦਾ ਸੀਬੀਐਸਈ ਦਾ 2020 21 ਦਾ ਪਲੱਸ ਟੂ ਦਾ ਰਿਜਲਟ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ । ਸਕੂਲ ਦੇ ਸਾਰੇ 74 ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ । ਅਕੈਡਮਿਕ ਸਕੂਲ ਡੀਨ ਰੁਚਿਕਾ ਵਰਮਾ ਨੇ ਦੱਸਿਆ ਕਿ ਆਰਟ ’ਚੋਂ ਸੁਮਿਤ ਨੇ 92.4 ਫੀਸਦੀ ਨੰਬਰ ਲੈ ਕੇ ਸਕੂਲ ’ਚ ਪਹਿਲਾ, ਕਾੱਮਰਸ ਵਿਸ਼ੇ ’ਚੋਂ ਸ਼ੈਫਾਲੀ ਨੇ 93.4 ਫੀਸਦੀ ਅੰਕ ਲੈ ਕੇ ਪਹਿਲਾ, ਮੈਡੀਕਲ ’ਚੋਂ ਗੁਰਲੀਨ ਕੌਰ ਨੇ 90.8 ਫੀਸਦੀ ਨੰਬਰ ਲੈ ਕੇ ਸਕੂਲ ’ਚੋਂ ਪਹਿਲਾ ਸਥਾਨ ਅਤੇ ਨਾੱਨ ਮੈਡੀਕਲ ’ਚੋ ਹਰਸ਼ ਆਨੰਦ ਨੇ 93.8 ਫੀਸਦੀ ਨੰਬਰ ਲੈ ਕੇ ਸਕੂਲ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਸਕੂਲ ਡਾਇਰੈਕਟਰ ਪ੍ਰੋ. ਕੇ.ਗਣੇਸ਼ਨ, ਸਕੂਲ ਮੈਨੇਜਰ ਆਸ਼ੂ ਸ਼ਰਮਾ ਨੇ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਨੇ ਅਪਣੀ ਸਖ਼ਤ ਮਿਹਨਤ ਨਾਲ ਆਪਣਾ ਅਤੇ ਆਪਣੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।

Previous articleਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 02 ਅਗਸਤ ਤੋ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ- ਪ੍ਰਸ਼ੋਤਮ ਸਿੰਘ
Next articleਬਲਾਕ ਜਗਰਾਉਂ ਦੇ ਨਰੇਗਾ ਕਰਮਚਾਰੀ ਧਰਨੇ ਤੇ ਬੈਠੇ

LEAVE A REPLY

Please enter your comment!
Please enter your name here