ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 02 ਅਗਸਤ ਤੋ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ- ਪ੍ਰਸ਼ੋਤਮ ਸਿੰਘ

0
266

ਗੁਰਦਾਸਪੁਰ 30 ਜੁਲਾਈ (ਸਲਾਮ ਤਾਰੀ ) ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ ਆਈ ਐਸ ਸਕਿਉਰਟੀ ਕੰਪਨੀ ਵੱਲੋ 2 ਅਗਸਤ ਤੋ 16 ਅਗਸਤ ਤੱਕ ਜਿਲ੍ਹਾ ਗੁਰਦਾਸਪੁਰ ਵਿਚ ਵੱਖ-ਵੱਖ ਬਲਾਕ ਪੱਧਰ ਤੇ ਸਕਿਉਰਟੀ ਗਾਰਡ ਦੀ ਭਰਤੀ ਕਰਨ ਲਈ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।

ਉਹਨਾ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲਿਆ ਤਹਿਤ ਬਲਾਕ ਦੀਨਾਨਗਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 2 ਅਗਸਤ ਨੂੰ, ਸ਼੍ਰੀ ਹਰਗੋਬਿੰਦਪੁਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 3 ਅਗਸਤ ਨੂੰ, ਗੁਰਦਾਸਪੁਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 4 ਅਗਸਤ ਨੂੰ, ਕਾਹਨੂੰਵਾਨ ਵਿਖੇ ਬੀ ਡੀ ਪੀ ੳ ਦਫਤਰ ਵਿਖੇ 5 ਅਗਸਤ ਨੂੰ, ਬਟਾਲਾ ਵਿਖੇ ਬੀ ਡੀ ਪੀ ੳ ਦਫਤਰ ਵਿਖੇ 6ਅਗਸਤ ਨੂੰ, ਧਾਰੀਵਾਲ ਵਿਖੇ ਬੀ ਡੀ ਪੀ ੳ ਦਫਤਰ ਵਿਖੇ 9 ਅਗਸਤ ਨੂੰ, ਕਾਦੀਆ ਵਿਖੇ ਬੀ ਡੀ ਪੀ ੳ ਦਫਤਰ ਵਿਖੇ 10 ਅਗਸਤ ਨੂੰ, ਦੌਰਾਗਲਾ ਵਿਖੇ ਬੀ ਡੀ ਪੀ ੳ ਦਫਤਰ ਵਿਖੇ 11 ਅਗਸਤ ਨੂੰ, ਕਲਾਨੌਰ ਵਿਖੇ ਬੀ ਡੀ ਪੀ ੳ ਦਫਤਰ ਵਿਖੇ 12 ਅਗਸਤ ਨੂੰ, ਡੇਰਾ ਬਾਬਾ ਨਾਨਕ ਵਿਖੇ ਬੀ ਡੀ ਪੀ ੳ ਦਫਤਰ ਵਿਖੇ 13 ਅਗਸਤ ਨੂੰ ਅਤੇ ਫਤਿਹਗੜ ਚੂੜੀਆ ਵਿਖੇ ਬੀ ਡੀ ਪੀ ੳ ਦਫਤਰ ਵਿਖੇ 16 ਅਗਸਤ ਨੂੰ ਲੱਗੇਗਾ।

ਉਹਨਾ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ ਘੱਟ ਯੋਗਤਾ 10ਵੀ ਪਾਸ, ਉਮਰ 21 ਤੋ 37 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹਿਦਾ ਹੈ । ਐਸ ਆਈ ਐਸ ਸਕਿਊਰਟੀ ਕੰਪਨੀ ਵੱਲੋ ਪ੍ਰਾਰਥੀਆ ਦੀ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁਕੰਮਲ ਕਰਨ ਉਪਰੰਤ 13000 ਹਜਾਰ ਤੋ 16000/ਰੁਪੈ ਤਨਖਾਹ ਮਿਲਣਯੋਗ ਹੋਵੇਗੀ।

Previous articleਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਫੋਜ ਵਿੱਚ ਭਰਤੀ ਹੋਣ ਲਈ ਦਿੱਤੀ ਜਾਵੇਗੀ ਮੁਫ਼ਤ ਟਰੇਨਿੰਗ
Next articleਕੇਸੀ ਸਕੂਲ ਦਾ ਪਲਸ ਟੂ ਦਾ ਨਤੀਜਾ ਰਿਹਾ ਸ਼ਾਨਦਾਰ
Editor-in-chief at Salam News Punjab

LEAVE A REPLY

Please enter your comment!
Please enter your name here