ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਫੋਜ ਵਿੱਚ ਭਰਤੀ ਹੋਣ ਲਈ ਦਿੱਤੀ ਜਾਵੇਗੀ ਮੁਫ਼ਤ ਟਰੇਨਿੰਗ

0
255

ਗੁਰਦਾਸਪੁਰ , 30 ਜੁਲਾਈ (ਸਲਾਮ ਤਾਰੀ ) ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰਜੁਗਾਰ ਨੋਜਵਾਨਾਂ ਨੂੰ ਆਰਮੀ ਭਰਤੀ ਰੈਲੀ ਸਬੰਧੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ । ਇਹ ਜਾਣਕਾਰੀ ਦਿੰਦਿਆ ਸੀ-ਪਾਈਟ ਕੈਂਪ ਇੰਚਾਰਜ ਡੇਰਾ ਬਾਬਾ ਨਾਨਕ ਸ : ਨਵਜੋਧ ਸਿੰਘ ਨੇ ਦੱਸਿਆ ਕਿ ਆਰਮੀ ਭਰਤੀ ਰੈਲੀ 06 ਸਤੰਬਰ, 2021 ਤੋਂ 25 ਸਬੰਬਰ 2021 ਤੱਕ New Amritsar Military Station Khasa Cantoment , Amritsar ਵਿਖੇ ਹੋਣ ਜਾ ਰਹੀ ਹੈ । ਜ਼ਿਲ੍ਹਾ ਗੁਰਦਾਸਪੁਰ ਦੇ ਨੋਜਵਾਨ ਆਰਮੀ ਭਰਤੀ ਰੈਲੀ ਵਿੱਚ ਭਾਗ ਲੈ ਸਕਦੇ ਹਨ । ਆਰਮੀ ਭਰਤੀ ਵਿੱਚ ਭਾਗ ਲੈਣ ਲਈ ਨੋਜਵਾਨ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ ਜਿਸ ਦੀ ਮਿਤੀ 08 ਜੁਲਾਈ, 2021 ਤੋਂ 21 ਅਗਸਤ, 2021 ਤੱਕ ਹੈ । ਆਰਮੀ ਭਰਤੀ ਦੇ ਚਾਹਵਾਨ ਪ੍ਰਾਰਥੀ ਉਕਤ ਦਿੱਤੀਆਂ ਮਿਤੀਆਂ ਅਨੁਸਾਰ ਵੱਧ ਤੋਂ ਵੱਧ ਆਪਣੀ ਰਜਿਸਟਰੇਸ਼ਨ ਕਰਵਾਉਣ ।

ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਲੋਂ ਇਸ ਭਰਤੀ ਲਈ ਯੋਗ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ । ਆਰਮੀ ਭਰਤੀ ਲਈ ਉਮਰ ਦੀ ਹੱਦ 18 ਤੋਂ 21 ਸਾਲ, ਉਚਾਈ 170 ਸੈ : ਮੀ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਦਸਵੀਂ ਜਮਾਤ ਵਿਖੇ 45 ਪ੍ਰਤੀਸ਼ਤ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਪ੍ਰਤੀਸ਼ਤ ਅੰਕ ਲਾਜਮੀ ਹੈ । ਸੋਲਜਰ ਕਲਰਕ/ਸਟੋਰ ਕੀਪਰ ਲਈ ਉਮਰ 18 ਤੋਂ 23 ਸਾਲ, ਉਚਾਈ 170 ਸੈ : ਮੀ , ਛਾਤੀ 77 ਸੈ:ਮੀ, ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀ ( ਆਰਟਸ , ਕਮਰਸ , ਸਾਇੰਸ ) 60 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ। ਸਿਖਲਾਈ ਲੈਣ ਦੇ ਚਾਹਵਾਨ ਨੋਜਵਾਨ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕਰਨ । ਇਹ ਕੋਚਿੰਗ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਈ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਨੋਜਵਾਨ ਆਰਮੀ ਵਿੱਚ ਭਰਤੀ ਹੋ ਸਕਣ ।

ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੈਂਪ ਇੰਚਾਰਜ ਡੇਰਾ ਬਾਬਾ ਨਾਨਕ ਸ : ਨਵਜੋਧ ਸਿੰਘ ਦੇ ਫੋਨ ਨੰਬਰ 97818-91928 ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 81960-15208 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ।

Previous articleਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੀ ਵਿਦਿਆਰਥਣ ਨੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ
Next articleਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 02 ਅਗਸਤ ਤੋ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ- ਪ੍ਰਸ਼ੋਤਮ ਸਿੰਘ
Editor-in-chief at Salam News Punjab

LEAVE A REPLY

Please enter your comment!
Please enter your name here