ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ ਵੱਡੇ ਪੱਧਰ ‘ਤੇ ਕੀਤਾ ਰੋਸ ਪ੍ਰਦਰਸ਼ਨ

0
268

ਗੁਰਦਾਸਪੁਰ 29 ਜੁਲਾਈ (ਸਲਾਮ ਤਾਰੀ)

ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਸਾਂਝੇ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ ਉੱਪਰ ਅੱਜ ਪਟਿਆਲਾ ਵਿਖੇ ਹੋਈ ਮਹਾਂ ਰੈਲੀ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਗਈ ।
ਪੰਜਾਬ ਰਾਜ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਦੇ ਟੀਚਿੰਗ ਸਟਾਫ਼ ਨੇ ਛੁੱਟੀ ਲੈ ਕੇ ਇਸ ਰੈਲੀ ਵਿੱਚ ਪੂਰੇ ਜੋਸ਼ ਨਾਲ ਭਾਗ ਲੈ ਕੇ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਇੱਕ ਵਾਰ ਫੇਰ ਦੁਹਰਾਇਆ । ਪਿਛਲੇ ਸੱਤ ਸਾਲਾਂ ਦੇ ਸੰਤਾਪ ਤੋਂ ਅੱਕੇ ਹੋਏ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਇਸ ਪ੍ਰਦਰ਼ਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਝੜਪ ਵੀ ਹੋਈ ।
ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਨੇ ਇਸ ਮੌਕੇ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ ਦੱਸਿਆ ਕਿ ਪਾਰਦਰਸ਼ੀ ਤਰੀਕੇ ਨਾਲ ਨਿਯਮਾਂ ਅਨੁਸਾਰ ਭਰਤੀ ਹੋਏ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤੁਰੰਤ ਰੈਗੂਲਰ ਕੀਤਾ ਜਾਵੇ । ਜੇਕਰ ਸਰਕਾਰ ਸਾਡੀ ਇਸ ਮੰਗ ਨੂੰ ਨਹੀਂ ਮੰਨਦੀ ਤਾਂ ਆਉਂਦੇ ਦਿਨਾਂ ਵਿੱਚ ਇਸ ਸੰਘਰਸ਼ ਦਾ ਤਿੱਖਾ ਰੂਪ ਦੇਖਣ ਨੂੰ ਮਿਲੇਗਾ ।
ਇਸ ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਸਾਥੀ ਦਲਜੀਤ ਕੌਰ,ਸੁਖਜੀਤ ਸਿੰਘ,ਹਰਪ੍ਰੀਤ ਸਿੰਘ ,ਪ੍ਰਿਤਪਾਲ ਸਿੰਘ ,ਜਤਿੰਦਰ ਸਿੰਘ ,ਅਮਰੀਸ ਸਰਮਾ ਹਜਿਰ ਸਨ ਤੇ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦਾ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਰਿਹਾ ।

Previous articleਗਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਧਰਨਾਕਾਰੀਆ ਵਲੋਂ ਸ਼ਰਧਾਂਜਲੀ ਭੇਂਟ ਕੀਤੀ
Next articleस्वास्थ्य विभाग कादियां ने कैंप लगाकर 195 लोगों को लगाई वैक्सीन
Editor-in-chief at Salam News Punjab

LEAVE A REPLY

Please enter your comment!
Please enter your name here