ਜਗਰਾਉਂ 29 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ )302 ਵੇਂ ਦਿਨ ਚ ਦਾਖਲ ਹੋਏ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੌਰਚੇ ਚ ਅੱਜ ਸਭ ਤੋਂ ਪਹਿਲਾਂ ਗਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਧਰਨਾਕਾਰੀਆ ਵਲੋਂ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਬੀਬੀ ਗੁਲਾਬ ਕੌਰ ਅਪਣੇ ਘਰਵਾਲੇ ਨੂੰ ਛੱਡ ਕੇ ਗਦਰ ਪਾਰਟੀ ਦੀ ਮੈਂਬਰ ਬਣ ਕੇ ਇਕਲੀ ਔਰਤ ਸੀ ਜਿਹੜੀ ਭਾਰਤ ਚ ਅੰਗਰੇਜਾਂ ਖਿਲਾਫ ਬਗਾਵਤ ਕਰਨ ਆਈ ਸੀ। ੳਹ ਅੰਤਲੇ ਸਾਹਾਂ ਤਕ ਗਦਰ ਪਾਰਟੀ ਨਾਲ ਰਲਕੇ ਕੰਮ ਕਰਦੀ ਰਹੀ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਬੋਲਦਿਆਂ ਪੰਜਾਬ ਭਰ ਚ ਕਿਸਾਨਾਂ ਨੂੰ ਯੂਰੀਆ ਖਾਤਰ ਰੋਲਣ ਦੀ ਨਿਖੇਧੀ ਕਰਦਿਆਂ ਮਾਰਕਫੈੱਡ ਤੇ ਸਹਿਕਾਰੀ ਸੁਸਾਇਟੀਆਂ ਚ ਪੂਰੀ ਖਾਦ ਭੇਜਣ ਦੀ ਜੋਰਦਾਰ ਮੰਗ ਕੀਤੀ। ਉਨਾਂਕਿਹਾ ਕਿ ਅੱਜ ਝੋਨੇ ਖਾਤਰ ਰੇਹ ਦੀ ਕਿੱਲਤ ਕਾਰਣ ਕਿਸਾਨ ਧੱਕੇ ਖਾ ਰਹੇ ਹਨ ਤਾਂ ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਪੂਰੇ ਪ੍ਰਬੰਧ ਨਾ ਕੀਤੇ ਗਏ ਤਾਂ ਮਾਰਕਫੈਡ ਤੇ ਸਥਾਨਕ ਪ੍ਰਸ਼ਾਸਨ ਦਾ ਘਿਰਾਓ ਕੀਤਾ ਜਾਵੇਗਾ।ਇਸ ਸਮੇਂ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਕਿਂਸਾਨ ਸੰਘਰਸ਼ ਜਿੰਨੀ ਮਜਬੂਤੀ ਨਾਲ ਅਗੇ ਵਧ ਰਿਹਾ ਹੈ ਉਸਨੂੰ ਹੋਰ ਤਕ ਆਈ ਦੇਣ ਲਈ ਪਿੰਡਾਂ ਚ ਲਾਮਬੰਦ ਦੀ ਮੁਹਿੰਮ ਹਿਤ ਰੈਲੀਆਂ ਮੀਟਿੰਗਾਂ ਨੁਕੜ ਨਾਟਕਾਂ ਦਾ ਅਮਲ ਤੇਜ ਕੀਤਾ ਜਾ ਰਿਹਾ ਹੈ। ਇਸ ਸਮੇ ਬੋਲਦਿਆਂ ਉਨਾਂ ਪੂਰੇ ਪੰਜਾਬ ਚ ਮਜਦੂਰ ਮੰਗਾਂ ਲਈ ਚਲਾਏ ਜਾ ਰਹੇ ਸਾਰੇ ਸੰਘਰਸ਼ ਦੀ ਹਿਮਾਇਤ ਕੀਤੀ ਤੇ ਕਿਹਾ ਕਿ ਪਿੰਡਾਂ ਚ ਮਜਦੂਰ ਮੰਗਾਂ ਲਈ ਲਾਮਬੰਦੀ ਹਿਤ ਵੀ ਜੋਰ ਲਾਇਆ ਜਾਵੇਗਾ।ਇਸ ਸਮੇ ਜਗਰਾਜ ਸਿੰਘ ਹਰਦਾਸਪੁਰਾ ਨੇ ਪਿੰਡ ਗੋਬਿੰਦਗੜ੍ਹ ਚ ਪੁਲਸ ਜਬਰ ਖਿਲਾਫ ਉਠੇ ਰੌਹ ਦੇ ਚਲਦਿਆਂ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪੁਲਸੀਆਂ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਕੀਤੀ ।
ਗਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਧਰਨਾਕਾਰੀਆ ਵਲੋਂ ਸ਼ਰਧਾਂਜਲੀ ਭੇਂਟ ਕੀਤੀ
RELATED ARTICLES