ਸਾਬਕਾ ਮੰਤਰੀ ਨੇ ਸੁਣਿਆ ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਧੀ ਦਰਦ

0
298

ਜਗਰਾਉਂ 29 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਦਲਿਤ ਪਰਿਵਾਰ ਨਾਲ ਸਬੰਧਤ ਸਥਾਨਕ ਸਿਟੀ ਥਾਣੇ ਦੇ ਮੁਖੀ ਰਹੇ ਗੁਰਿੰਦਰ ਬੱਲ ਦੇ ਕਰੰਟ ਲਗਾਉਣ ਨਾਲ 12 ਸਾਲਾਂ ਤੋਂ ਮੰਜੇ ‘ਤੇ ਨਕਾਰਾ ਪਈ ਕੁਲਵੰਤ ਕੌਰ ਰਸੂਲਪੁਰ ਦਾ ਦਰਦ ਸੁਣਨ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਪੀੜਤਾ ਦੇ ਘਰ ਪਹੁੰਚੇ। ਪ੍ਰੈਸ ਨੂੰ ਭੇਜੇ ਇਕ ਨੋਟ ਰਾਹੀਂ ਸਾਬਕਾ ਮੰਤਰੀ ਦੇ ਨਾਲ ਆਏ ਸਪੋਰਟਸ ਵਿੰਗ ਦੇ ਬਲਾਕ ਪ੍ਰਧਾਨ ਯੋਧਾ ਭਲਵਾਨ ਨੇ ਦੱਸਿਆ ਕਿ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ ਗਰੀਬ ਧੀ ਦੀ ਹਾਲ਼ਤ ਦੇਖ ਕੇ ਸਾਬਕਾ ਮੰਤਰੀ ਬੇਹੱਦ ਦੁਖੀ ਹੋਏ ਅਤੇ ਤੁਰੰਤ ਪੁਲਿਸ ਅਧਿਕਾਰੀ ਤੋਂ ਦੋਸ਼ੀਆਂ ਖਿਲ਼ਾਫ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਹਾਸਲ਼ ਕਰਦਿਆਂ ਜਲ਼ਦ ਇਨਸਾਫ਼ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੰਜੇ ‘ਤੇ ਨਕਾਰਾ ਪਈ ਧੀ ਨੇ ਰੋ-ਰੋ ਕੇ ਆਪਣਾ ਦੁਖੜਾ ਸੁਣਾਇਆ ਅਤੇ ਸਾਬਕਾ ਮੰਤਰੀ ਨੇ ਪਰਿਵਾਰ ਨੂੰ ਜਲ਼ਦੀ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦਿਆਂ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਦੀ ਗੱਲ਼ ਵੀ ਆਖੀ। ਕਾਬਲ਼ੇਗੌਰ ਹੈ ਕਿ ਮੁੱਖ ਮੰਤਰੀ ਨੂੰ 50 ਰੁਪਏ ਦੇ ਅਸਟਾਂਮ ਪੇਪਰ ‘ਤੇ ਪੱਤਰ ਲ਼ਿਖ ਕੇ ਮੌਤ ਮੰਗਣ ਤੋਂ ਬਾਦ ਲੰਘੀ 23 ਜੂਨ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਪੀੜਤਾ ਦੇ ਘਰ ਪਹੁੰਚੇ ਸਨ ਅਤੇ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਬਣਾ ਕੇ 15 ਦਿਨਾਂ ‘ਚ ਇਨਸਾਫ਼ ਦੇਣ ਗੱਲ਼ ਆਖੀ ਸੀ ਪਰ ਇੱਕ ਮਹੀਨੇ ਤੋਂ ਵਧੇਰੇ ਸਮਾਂ ਲੰਘ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਸਮੇਂ ਸਾਬਕਾ ਮੰਤਰੀ ਨਾਲ ਯੂਥ ਆਗੂ ਸਾਜਨ ਮਲਹੋਤਰਾ, ਮਨੀ ਗਰਗ ਤੇ ਯੋਧਾ ਵੀ ਹਾਜ਼ਰ ਸਨ।

Previous articleਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ : – ਗੁਰਵਿੰਦਰ ਸਿੰਘ ਗੋਰਾ ਸੰਧੂ
Next articleਗਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਧਰਨਾਕਾਰੀਆ ਵਲੋਂ ਸ਼ਰਧਾਂਜਲੀ ਭੇਂਟ ਕੀਤੀ

LEAVE A REPLY

Please enter your comment!
Please enter your name here