ਸਾਦਿਕ ਵਿਖੇ ਤੀਆ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ

0
527

ਸਾਦਿਕ,29 ਜੁਲਾਈ(ਰਘਬੀਰ ਸਿੰਘ) ਸਾਦਿਕ ਵਿਖੇ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਤੀਆ ਦਾ ਤਿਉਹਾਰ ਸਹੀਦ ਭਗਤ ਸਿੰਘ ਪਾਰਕ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਮੁਟਿਆਰਾ ਨੇ ਗਿੱਧਾ ,ਬੋਲੀਆ ਪਾ ਕੇ ,ਪੀਘਾ ਝੂਟ ਕੇ ਖੂਬ ਮਨੋਰੰਜਨ ਕੀਤਾ।ਇਸ ਸਮੇ ਵਡੇਰੀ ਉਮਰ ਦੀਆ ਔਰਤਾ ਨੇ ਤੀਆਂ ਦੇ ਇਤਿਹਾਸ ਬਾਰੇ ਦੱਸਦਿਆ ਕਿਹਾ ਕਿ ਤੀਆ ਸਾਉਣ ਦੇ ਮਹੀਨੇ ਦੇ ਚਾਣਨ ਪੱਖ ਦੀ ਤੀਜ ਵਾਲੇ ਦਿਨ ਸੁਰੂ ਹੁੰਦੀਆ ਹਨ। ਪੁੰਨਿਆ ਨੂੰ ਖਤਮ ਹੋ ਜਾਦੀਆ ਹਨ। ਇਹ ਤਿਉਹਾਰ ਵਿਸੇਸ ਤੌਰ ਤੇ ਕੁੜੀਆ ਲਈ ਹੁੰਦਾ ਹੈ। ਮਾਪੇ ਕੁੜੀਆ ਨੂੰ ਸਾਉਣ ਮਹੀਨਾ ਸੁਰੂ ਹੋਣ ਤੋ ਪਹਿਲਾ ਹੀ ਪੇਕੇ ਘਰ ਲੈ ਆਉਦੇ ਹਨ। ਪੁਰਾਤਨ ਸਮੇ ਵਰਗੇ ਪਹਿਰਾਵੇ ‘ਤੇ ਫੁੱਲਾ ਦੇ ਗਹਿਣੇ ਪਾ ਕੇ ਤੀਆ ਦਾ ਤਿਉਹਾਰ ਬੜੇ ਉਤਸਾਹ ਨਾਲ ਮਨਾਇਆ । ਸਾਉਣ ਦਾ ਮਹੀਨਾ ਮੁਟਿਆਰਾ ਲਈ ਹਾਸੇ ਠੱਠੇ ਅਤੇ ਮੇਲ ਮਿਲਾਪ ਦਾ ਮਹੀਨਾ ਹੁੰਦਾ ਹੈ। ਸਾਵਣ ਦਾ ਮਹੀਨਾ ਸਿਰਫ ਮੌਸਮ ਹੀ ਸੁਹਾਵਨਾ ਨਹੀ ਹੁੰਦਾ ਬਲਕਿ ਇਸ ਮਹੀਨੇ ਕੁੜੀਆ ਰੰਗ ਬਰੰਗੇ ਕੱਪੜਿਆ ਵਿੱਚ ਸਜ ਧਜ ਕੇ ਗਿੱਧਾ ਪਾਉਦੀਆ ਹਨ ‘ਤੇ ਸਾਵਣ ਮਹੀਨੇ ਦੀਆ ਖੁਸੀਆ ਮਨਾਉਦੀਆ ਹਨ। ਇਸ ਮੌਕੇ ਛੇ ਸਾਲ ਦੀ ਨੰਨੀ ਬੱਚੀ ਨੇ ‘ਵਣਜਾਰਨ ਕੁੜੀਏ’ ਤੇ ਡਾਸ ਪੇਸ ਕਰਕੇ ਸਭ ਦਾ ਦਿਲ ਜਿੱਤ ਲਿਆ। ਅੰਤ ਵਿੱਚ ਸਾਰੀਆ ਔਰਤਾ ਨੂੰ ਲੱਡੂ ਵੰਡੇ ਗਏ।ਇਸ ਮੌਕੇ ਮਨਿੰਦਰ ਕੌਰ ਢਿੱਲੋ, ਜਸਵੰਤ ਕੌਰ,ਚਰਨਜੀਤ ਕੌਰ,ਨਿਮਰਤ ਕੌਰ ਢਿੱਲੋ,ਐਸਮੀਨ ਢਿੱਲੋ ,ਯੋਗਿਤਾ,ਸੋਨੀਆ,ਪ੍ਰੀਤ,ਅਮਨ,ਗੁਰਵਿੰਦਰ,ਪੂਨਮ ਪੰਮੀ,ਪਰਮਜੀਤ,ਰਜਨੀ,ਆਸੂ ਗਾਵੜੀ ਤੋ ਆਦਿ ਹਾਜਰ ਸਨ

Previous articleਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ – ਵਿਧਾਇਕ ਫ਼ਤਹਿ ਬਾਜਵਾ
Next articleਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ : – ਗੁਰਵਿੰਦਰ ਸਿੰਘ ਗੋਰਾ ਸੰਧੂ

LEAVE A REPLY

Please enter your comment!
Please enter your name here