ਧਰਤੀ ਦੀ ਵੱਧ ਰਹੀ ਤਪਸ਼ ਦੀ ਸਮੱਸਿਆ ਦਾ ਸਮਾਧਾਨ ਪੌਦਾਰੋਪਣ – ਪ੍ਰੋ. ਗਣੇਸ਼ਨ

0
283

ਬੰਗਾ, ਗੜਸ਼ੰਕਰ, ਨਵਾਂਸ਼ਹਿਰ, 28 ਜੁਲਾਈ (ਵਿਪਨ )

ਬੰਗਾ- ਗੜਸ਼ੰਕਰ ਰੋਡ ’ਤੇ ਸੱਥਿਤ ਸੈਕਰੇਡ ਸਟੈਨਫੋਰਡ ਸਕੂਲ ਕੋਟ ਪੱਤੀ ’ਚ ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਦੀ ਦੇਖਰੇਖ ’ਚ ਸਟੂਡੈਂਟ ਅਤੇ ਵਿਦਿਆਰਥੀਆਂ ਵਲੋ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਉਪਲੱਖ ’ਚ ਪੌਦਾਰੋਪਣ ਮੁਹਿੰਮ ਚਲਾਈ ਗਈ । ਇਸ ਮੁਹਿੰਮ ਦੇ ਤਹਿਤ 50 ਬੂਟੇ ਅਮਲਤਾਸ, ਨਿੰਮ, ਸਾਗਵਾਨ, ਅੰਬ, ਜਾਮੁਨ, ਗੁਲਮੋਹਰ, ਔਲਾ , ਸਹਿਜਨਾ, ਅਰਜੁਨ ਆਦਿ ਦੇ ਅਤੇ ਬਾਗਵਾਨੀ ਵਿਭਾਗ ਵਲੋ ਭੇਜੀਆਂ 100 ਦੇ ਕਰੀਬ ਜਾਮੁਨ ਅਤੇ ਢੇਊ ਦੀ ਬੀਜ ਬਾੱਲਜ ( ਮਿੱਟੀ ’ਚ ਬੀਜ ਪਾ ਕੇ ਉਨਾਂ ਦੀ ਬਾਲ ਬਣਾਈ ਹੁੰਦੀ ਹੈ ) ਲਗਾਈ ਗਈ । ਪ੍ਰੋ. ਕੇ. ਗਣੇਸ਼ਨ ਨੇ ਦੱਸਿਆ ਕਿ ਅੱਜ ਧਰਤੀ ਦੀ ਵੱਧ ਰਹਿ ਤਪਸ਼ ਪੂਰੇ ਸੰਸਾਰ ਲਈ ਚੁਣੋਤੀ ਬੰਨ ਚੁੱਕੀ ਹੈ । ਇਸ ਸਮੱਸਿਆ ਦਾ ਸਮਾਧਾਨ ਸਾਰਿਆਂ ਦੇਸ਼ਾਂ ਨੇ ਕੁਦਰਤ ਨਾਲ ਪਿਆਰ ਅਤੇ ਦੇਖਭਾਲ ਅਤੇ ਪੌਦਾਰੋਪਣ ਮੰਨਿਆ ਹੈ । ਮੈਨੇਜਰ ਆਸ਼ੁ ਸ਼ਰਮਾ ਨੇ ਦੱਸਿਆ ਕਿ ਧਰਤੀ ਨੂੰ ਤਪਸ਼ ਨੂੰ ਘੱਟਾਉਣ ਲਈ ਪੌਦਾਰੋਪਣ ਜਰੂਰੀ ਹੈ । ਜੇਕਰ ਧਰਤੀ ’ਤੇ ਹਰਿਆਲੀ ਹੋਵੇਗੀ ਤਾਂ ਇਸਦੀ ਸੁੰਦਰਤਾ ਵੀ ਵਧੇਗੀ । ਸਾਨੂੰ ਰੁੱਖਾਂ ਤੋਂ ਸੁਵਿਧਾਵਾਂ ਅਤੇ ਆੱਕਸੀਜਨ ਵੀ ਮਿਲੇਗੀ । ਸਾਨੂੰ ਰੁੱਖਾ ਦਾ ਪੁਰਾਣੇ ਸਮਿਆਂ ਵਾਂਗ ਇਹਨਾਂ ਬਜੁਰਗਾਂ ਵਰਗਾ ਸਨਮਾਨ ਦੇਣਾ ਹੋਵੇਗਾ । ਮੌਕੇ ’ਤੇ ਹੇਮਾ ਸ਼ਰਮਾ, ਪੂਜਾ ਰਾਜਪੁਰੋਹਿਤ, ਇੰਦਰਜੀਤ, ਅਮਨਜੋਤ ਕੌਰ, ਦਲਜੀਤ ਸਿੰਘ ਆਦਿ ਹਾਜਰ ਰਹੇ ।

Previous articleਕਾਦੀਆਂ ਚ ਭਾਰੀ ਮੀਂਹ ਦੇ ਚਲਦੀਆਂ ਸੜਕਾਂ ਬਣਿਆਂ ਨਹਿਰਾਂ ਮਕਬੂਲ ਅਹਿਮਦ
Next articleਹਰਜਿੰਦਰ ਸਿੰਘ ਨੇ ਚੌਕੀ ਇੰਚਾਰਜ ਵਜੋਂ ਚਾਰਜ ਸੰਭਾਲਿਆ

LEAVE A REPLY

Please enter your comment!
Please enter your name here