spot_img
Homeਮਾਝਾਗੁਰਦਾਸਪੁਰਕਾਦੀਆਂ ਚ ਬਣਨ ਨਿਰਮਾਨ ਅਧੀਨ ਪਾਰਕ ਹੋਈ ਢਹਿ ਢੇਰੀ

ਕਾਦੀਆਂ ਚ ਬਣਨ ਨਿਰਮਾਨ ਅਧੀਨ ਪਾਰਕ ਹੋਈ ਢਹਿ ਢੇਰੀ

ਕਾਦੀਆਂ/28 ਜੁਲਾਈ(ਸਲਾਮ ਤਾਰੀ)
ਕਾਦੀਆਂ ਚ ਨਿਰਮਾਨ ਅਧੀਨ ਪਾਰਕ ਬਣਨ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਗਈ ਹੈ। ਰੇਲਵੇ ਰੋਡ ਦੇ ਨੇੜੇ ਨਗਰ ਕੋਂਸਲ ਦੀ ਜ਼ਮੀਨ ਤੇ ਸ਼ਹਿਰ ਵਾਸੀਆਂ ਲਈ ਇੱਕ ਪਾਰਕ ਦਾ ਨਿਰਮਾਨ ਕੀਤਾ ਜਾ ਰਿਹਾ ਸੀ। ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਇੱਸ ਪਾਰਕ ਦੀ ਆਧਾਰ ਸ਼ਿਲਾ ਰੱਖੀ ਸੀ। ਅੱਜ ਭਾਰੀ ਬਾਰਸ਼ੇ ਦੇ ਚਲਦੀਆਂ ਇੱਸਦੀ ਕਈ ਕੰਧਾਂ ਡਿੱਗ ਗਿਆ ਹਨ। ਸ਼ਹਿਰ ਚ ਲੋਕਾਂ ਚ ਚਰਚਾ ਹੈ ਕਿ ਜਦੋਂ ਨੇਤਾਵਾਂ ਵੱਲੋਂ ਆਪਣੇ ਚਹੇਤਿਆਂ ਨੂੰ ਪਾਰਕ ਦਾ ਟੈਂਡਰ ਦਿੱਤਾ ਜਾਵੇਗਾ ਤਾਂ ਠੇਕੇਦਾਰ ਨੇ ਕਮੀਸ਼ਨ ਦੇਣ ਲਈ ਨਾਕਸ ਮੈਟੀਰਿਅਲ ਵੀ ਇਸਤੇਮਾਲ ਕਰੇਗਾ। ਕਾਦੀਆਂ ਦੀ ਨਿਰਮਾਨ ਅਧੀਨ ਪਾਰਕ ਦਾ ਢਹਿ ਢੇਰੀ ਹੋ ਜਾਣਾ ਇੱਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਾਰਕ ਬਣਾਉਣ ਚ ਘੱਟਿਆ ਮੈਟੀਰਿਅਲ ਇਸਤੇਮਾਲ ਕੀਤਾ ਜਾ ਰਿਹਾ ਸੀ।
ਫ਼ੋਟੋ: ਕਾਦੀਆਂ ਚ ਨਿਰਮਾਨਧੀਨ ਢਹਿ ਢੇਰੀ ਹੋਈ ਪਾਰਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments