298 ਵੇਂ ਦਿਨ ਚ ਦਾਖਲ ਹੋਏ ਰੇਲ ਪਾਰਕ ਜਗਰਾਂਓ ਚ ਚੱਲ ਕਿਸਾਨ ਮਜ਼ਦੂਰ ਮੋਰਚੇ

0
252

ਜਗਰਾਉਂ 26 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ,) 298 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਮਜ਼ਦੂਰ ਮੋਰਚੇ ਚ ਮਾਸਟਰ ਧਰਮ ਸਿੰਘ ਦੀ ਮੰਚ ਸੰਚਾਲਨਾ ਹੇਠ ਲਖਵੀਰ ਸਿੰਘ ਸਿੱਧੂ ਨੇ ਇਨਕਲਾਬੀ ਗੀਤਾਂ ਨਾਲ ਹਰ ਰੋਜ ਦੀ ਤਰਾਂ ਰੰਗ ਬੰਨ੍ਹਿਆ। ਇਸ ਸਮੇਂ ਸਭ ਤੋਂ ਪਹਿਲਾਂ ਧਰਨਾਕਾਰੀਆਂ ਨੇ ਪੰਜਾਬ ਦੀ ਜਮਹੂਰੀ ਲਹਿਰ ਦੇ ਨਿਧੜਕ ਆਗੂ ,ਸ਼ਬਦਬਾਣ ਦੇ ਸੰਪਾਦਕ ਹਰੀਸਿੰਘ ਤਰਕ ਦੇ ਜਨਮਦਿਨ ਤੇ ਉਨਾਂ ਨੂੰ ਨਮਨ ਕੀਤਾ।ਇਸ ਸਮੇਂ ਬੀਤੇ ਦਿਨੀਂ ਸਿੰਘੂ ਬਾਰਡਰ ਤੇ ਦੋ ਟਰਾਲੀਆਂ ਨੂੰ ਅੱਗ ਲਾਕੇ ਭਾਰੀ ਨੁਕਸਾਨ ਕਰਨ ਦੀ ਮੰਦਭਾਗੀ ਘਟਨਾ ਦੀ ਸਖਤ ਨਿੰਦਿਆ ਕੀਤੀ। ਇਸੇ ਤਰਾਂ ਟੀਕਰੀ ਬਾਰਡਰ ਤੇ ਮਾਨਸਾ ਜਿਲੇ ਦੇ ਖੜੇ ਇਕ ਆਈਸ਼ਰ ਟਰੈਕਟਰ ਨੂੰ ਅੱਗ ਲਾਉਣ ਦੀ ਵੀ ਤਿੱਖੀ ਨਿੰਦਾ ਕੀਤੀ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਵਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਅੱਜ ਜੰਤਰ ਮੰਤਰ ਦਿੱਲੀ ਤੇ ਚਲ ਰਹੀ ਕਿਸਾਨ ਸੰਸਦ ਚ ਦੇਸ਼ ਦੀਆਂ ਔਰਤਾਂ ਨੇ ਜਰੂਰੀ ਞਸਤੂਆਂ ਐਕਟ 1955 ਚ ਸੋਧ ਨਾਂ ਦੇ ਕਾਲੇ ਕਾਨੂੰਨ ਤੇ ਬਹਿਸ ਕੀਤੀ, ਜਿਸ ਵਿੱਚ ਡੀ ਗਿਣਤੀ ਔਰਤਾਂ ਨੇ ਬਹਿਸ ਚ ਭਾਗ ਲੈ ਕੇ ਅਪਣੀ ਮੁਹਾਰਤ ਦਾ ਸ਼ਾਨਦਾਰ ਇਜਹਾਰ ਕੀਤਾ।ਇਸ ਕਨੂੰਨ ਦੇ ਲਾਗੂ ਹੋਣ ਨਾਲ ਸਮੁੱਚੇ ਲੋਕਾਂ ਤੇ ਪੈਣ ਞਾਲੇ ਮਾੜੇ ਅਸਰਾਂ ਬਾਰੇ ਚਰਚਾ ਕਰਦਿਆਂ ਔਰਤ ਸਾਂਸਦਾਂ ਨੇ ਇਸ ਕਨੂੰਨ ਨੂੰ ਰੱਦ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ।ਇਸ ਸਮੇ ਅਪਣੇ ਸੰਬੋਧਨ ਚ ਉਘੇ ਬੁੱਧੀਜੀਵੀ ਪ੍ਰੋ ਸੁਖਚਰਨਪਰੀਤ ਸਿੰਘ ਨੇ “ਖੇਤੀ ਮੰਤਰੀ” ਤੋਮਰ ਦੇ ਇਸ ਬਿਆਨ ਨੂੰ ਕਰੜੇ ਹੱਥੀਂ ਲਿਆ ਕਿ ਦੇਸ਼ ਚ ਸੰਸਦ ਇਕੋ ਹੀ ਹੈ ਜਿਹੜੀ ਲੋਕਾਂ ਦੁਆਰਾ ਚੁਣੀ ਹੋਈ ਹੈ।ਇਸ ਸਬੰਧੀ ਉਨਾਂ ਕਿਹਾ ਕਿ ਤੋਮਰ ਸਾਹਿਬ ਦੇਸ਼ ਚ ਅੱਜ ਹੀ ਰਿਫਰੈੰਡਮ ਕਰਵਾ ਕੇ ਦੇਖ ਲਓ ਤੁਹਾਡੀ ਕਿਹੋਜਿਹੀ ਦੁਰਗਤ ਲੋਕ ਕਰਨਗੇ ਕਿ ਜਮਾਨਾ ਵੇਖੇਗਾ।ਉਨਾਂ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ਕਿਸਾਨ ਸ਼ਕਤੀ ਉੱਤਰਪ੍ਰਦੇਸ਼ ਤੇ ਉਤਰਾਖੰਡ ਚ ਅਪਣੀ ਤਾਕਤ ਦਾ ਜਲਵਾ ਦਿਖਾਵੇਗਾ।ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ, ਮੁਲਾਜ਼ਮ ਆਗੂ ਜਗਦੀਸ਼ ਸਿੰਘ ਨੇ ਦੱਸਿਆ ਕਿ ਕਾਂਗਰਸੀ ਸਾਂਸਦਾਂ ਨੇ ਪਾਰਲੀਮੈਂਟ ਦੇ ਸੈਸ਼ਨ ਚ ਬਣਦੀ ਜਿੰਮੇਵਾਰੀ ਨਾ ਨਿਭਾ ਕੇ ਅਪਣੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦੇ ਦਿੱਤਾ ਹੈ।ਇਸ ਸਮੇਂ ਮਦਨ ਸਿੰਘ,ਬਲਦੇਵ ਸਿੰਘ ਫੌਜੀ ,ਰਣਜੀਤ ਸਿੰਘ ਮੌੰਟੀ ਆਦਿ ਹਾਜਰ ਸਨ।

Previous articleब्लाक कदियां 1 में अध्यापकों की ट्रेनिंग शुरू
Next articleਜਨਮਦਿਨ ਮੁਬਾਰਕ

LEAVE A REPLY

Please enter your comment!
Please enter your name here