ਕੁਦਰਤ ਅਤੇ ਮਨੁੱਖ ਦਾ ਸਬੰਧ ਬਹੁਤ ਪੁਰਾਣੇ ਸਮੇਂ ਤੋਂ ਹੈ – ਪ੍ਰੋ . ਗਣੇਸ਼ਨ

0
273

ਨਵਾਂਸ਼ਹਿਰ, 26 ਜੁਲਾਈ (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਪਬਲਿਕ ਸਕੂਲ ’ਚ ਸਕੂਲ ਡਾਇਰੇਕਟਰ ਪ੍ਰੋ.ਕੇ. ਗਣੇਸ਼ਨ ਦੀ ਦੇਖਰੇਖ ’ਚ ਸਟੂਡੈਂਟ ਅਤੇ ਵਿਦਿਆਰਥੀਆਂ ਵਲੋ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਨੂੰ ਸਮਰਪਿਤ ਪੋਦਾਰੋਪਣ ਮੁਹਿੰਮ ਚਲਾਈ ਗਈ । ਇਸ ਮੁਹਿੰਮ ਦੇ ਤਹਿਤ 100 ਬੂਟੇ ਅਮਲਤਾਸ, ਨਿੰਮ, ਸਾਗਵਾਨ, ਅੰਬ, ਜਾਮੁਨ, ਗੁਲਮੋਹਰ, ਔਲਾ, ਸਹਿਜਨਾ ਆਦਿ ਦੇ ਅਤੇ ਬਾਗਵਾਨੀ ਵਿਭਾਗ ਵਲੋ ਭੇਜੀ ਗਈ 150 ਦੇ ਕਰੀਬ ਜਾਮੁਨ ਅਤੇ ਢੇਊ ਦੀ ਬੀਜ ਬਾਲਜ ਲਗਾਈਆਂ ਗਈਆਂ । ਕੋਰੋਨਾ ਮਹਾਮਾਰੀ ਦੇ ਕਾਰਨ ਬੰਦ ਹੋਏ ਸਕੂਲਾਂ ’ਚ ਫਿਰ ਤੋਂ ਪਰਤੇ ਵਿਦਿਆਰਥੀਆਂ ਦਾ ਸਕੂਲ ਸਟਾਫ ਨੇ ਸਵੇਰੇ ਸੁਆਗਤ ਕੀਤਾ ਅਤੇ ਕੋਰੋਨਾ ਪ੍ਰੋਟੋਕਾਲ ਅਨੁਸਾਰ ਵਿਦਿਆਰਥੀਆਂ ਨੇ ਪੌਦਾਰੋਪਣ ਕੀਤਾ । ਪ੍ਰੋ.ਕੇ. ਗਣੇਸ਼ਨ ਨੇ ਦੱਸਿਆ ਕਿ ਕੁਦਰਤ ਅਤੇ ਮਨੁੱਖ ਦਾ ਸਬੰਧ ਆਦਿਕਾਲ ਹੀ ਬਹੁਤ ਨਜਦੀਕ ਦਾ ਰਿਹਾ ਹੈ । ਕੁਦਰਤ ਦੇ ਸੁਭਾਅ ’ਚ ਮਨੁੱਖਤਾ ਦੀ ਭਲਾਈ ਲਈ ਵਾਤਾਵਰਣ ਨੂੰ ਸ਼ੁੱਧ, ਹਰਾ – ਭਰਾ ਅਤੇ ਸੁੰਦਰ ਬਣਾਉਣਾ ਹੀ ਨਹੀਂ ਲਿਖਿਆ , ਸਗੋਂ ਮਨੁੱਖ ਨੂੰ ਜਿੰਦਗੀ ਅਤੇ ਮੌਤ ਦੇ ਵਿੱਚ ਇੱਕ ਸੰਤੁਲਿਤ ਸ਼ੁੱਧ ਆੱਕਸੀਜਨ ਪ੍ਰਦਾਨ ਕਰਨ ਦਾ ਦੇਵੀ ਗੁਣ ਸ਼ਾਮਲ ਹੈ , ਕਿਉਂਕਿ ਈਸ਼ਵਰ ਹੀ ਸ਼ਕਤੀ ਹੈ । ਅਕੈਡਮਿਕ ਸਕੂਲ ਡੀਨ ਰੁਚਿਕਾ ਵਰਮਾ ਅਤੇ ਮੈਨੇਜਰ ਆਸ਼ੁ ਸ਼ਰਮਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਸਾਲ ’ਚ ਘੱਟੋ -ਘੱਟ 2 ਬੂਟੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਇਸ ਨਾਲ ਧਰਤੀ ਦੀ ਸੁੰਦਰਤਾ ਵਧੇਗੀ ਅਤੇ ਸਾਨੂੰ ਰੁੱਖਾ ਦੀਆਂ ਸਾਰਿਆਂ ਸੁਵਿਧਾਵਾਂ ਆੱਕਸੀਜਨ ਸਹਿਤ ਮਿਲਦੀਆਂ ਰਹਿਣਗੀਆਂ। ਪ੍ਰੋਗਰਾਮ ਕੋਆਰਡੀਨੇਟਰ ਸੰਦੀਪ ਵਾਲੀਆ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਘਰਾਂ ’ਚ ਬੀਜ ਉੱਗਾ ਕੇ ਉਨਾਂ ਨੂੰ ਦੇਖਣ ਅਤੇ ਦੇਖਭਾਲ ਕਰਣ ਲਈ ਪ੍ਰੇਰਿਆ ਹੈ। ਚੌਥੀ ਤੋਂ ਅਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਸਲੋਗਨ ਪੌਦਾਰੋਪਣ ’ਤੇ ਬਣਾਏ ਹਨ । ਇਹਨਾਂ ’ਚ ਬੱਚਿਆਂ ਨੇ ਪੌਦੇ ਅਤੇ ਰੁੱਖਾ ਦਾ ਮਹੱਤਵ ਦੱਸਿਆ ਹੈ। ਮੌਕੇ ’ਤੇ ਹੈਡ ਮਿਸਟਰੈਸ ਤਰੁਣਾ ਬਜਾਜ਼ , ਰਾਜਵੀਰ ਕੌਰ, ਜਸਕਰਣ ਕੌਰ ਅਤੇ ਵਿਪਨ ਕੁਮਾਰ ਆਦਿ ਦੇ ਨਾਲ ਸਕੂਲ ਸਟਾਫ ਹਾਜਰ ਰਿਹਾ ।

Previous articleਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਟਾਲਾ ਨੇ ਨਵੀਂ ਪਹਿਲਕਦਮੀ ਕੀਤੀ
Next articleनैशनल अचीवमैंट सर्वेक्षण सम्बन्धी ट्रेनिंग शुरू जिला शिक्षा अधिकारी ने किया ट्रेनिंग केंद्रों का दौरा
Editor-in-chief at Salam News Punjab

LEAVE A REPLY

Please enter your comment!
Please enter your name here