spot_img
Homeਮਾਝਾਗੁਰਦਾਸਪੁਰਜਿਲਾ ਸਿੱਖਿਆ ਅਧਿਕਾਰੀ ਦੇ ਪ੍ਰਧਾਨਗੀ ਚ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਟ੍ਰੇਨਿੰਗ...

ਜਿਲਾ ਸਿੱਖਿਆ ਅਧਿਕਾਰੀ ਦੇ ਪ੍ਰਧਾਨਗੀ ਚ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਟ੍ਰੇਨਿੰਗ ਸ਼ੁਰੂ ਵੱਖ ਵੱਖ ਕੇਂਦਰਾ ਦਾ ਕੀਤਾ ਦੌਰਾ

ਕਾਦੀਆਂ 26 ਜੁਲਾਈ (ਸਲਾਮ ਤਾਰੀ ) ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਗਣਵਤਾ ਨੂੰ ਆਂਕਣ ਲਈ ਦੇਸ਼ ਭਰ ਚ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਰਾਜ ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਸੂਭੇ ਭਰ ਚ ਵੱਖ ਵੱਖ ਵਿਿਸ਼ਆਂ ਦੇ ਅਧਿਆਪਕਾਂ ਦੀ ਟੈ੍ਰਨਿੰਗ ਲਗਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੁਲ ਕੋਟ ਧੰਦਲ ਚ ਜਿਲਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਦੀ ਪ੍ਰਧਾਨਗੀ ਅਤੇ ਨੋਡਲ ਅਫਸਰ ਗੱਜਣ ਸਿੰਘ ਅਤੇ ਪ੍ਰਿੰਸੀਪਲ ਜਸਬੀਰ ਲਾਲ ਦੇ ਪ੍ਰਬੰਧਾਂ ਚ ਗਣਿਤ ਅਤੇ ਪੰਜਾਬੀ ਵਿਿਸ਼ਆਂ ਦੇ ਅਧਿਆਪਕਾਂ ਦਾ ਨੈਸ ਸੰਬੰਧੀ ਸੈਮੀਨਾਰ ਲਗਾਇਆ ਗਿਆ। ਰਿਸੋਰਸਪਰਸਨ ਗੁਰਮੱੁਖ ਸਿੰਘ ਬੀ ਐਮ ਗਣਿਤ ਅਤੇ ਹਰਜੀਤ ਸਿੰਘ ਬੀ ਐਮ ਪੰਜਾਬੀ ਵਲੌ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜਿਲਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਨੇ ਸੈਮੀਨਾਰ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਜਿਲਾ ਮੈਂਟਰ ਗੁਰਨਾਮ ਸਿੰਘ ਅਤੇ ਬਲਾਕ ਮੈਂਟਰ ਮੁਕੇਸ਼ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡੀ ਈ ੳ ਹਰਪਾਲ ਸਿੰਘ ਨੇ ਕਿਹਾ ਕਿ ਜਿਲੇ ਦੇ ਸਾਰੇ 19 ਬਲਾਕਾਂ ਚ ਨੈਸ ਦੀ ਟੈੇ੍ਰਨਿੰਗ ਬਹੁਤ ਵਧੀਆ ਢੰਗ ਨਾਲ ਚਲ ਰਹੀ ਹੈ ਅਤੇ ਉਹਨਾਂ ਦੇ ਨਾਲ ਨਾਲ ਜਿਲਾ ਸਿੱਖਿਆ ਅਧਿਕਾਰੀ ਅਤੇ ਡੀ ਐਮਜ ਵਲੌਂ ਟੈ੍ਰਨਿੰਗ ਸੈਂਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਟੈਂ੍ਰਡ ਕੀਤਾ ਜਾ ਰਿਹਾ ਹੈ ਕਿ , ਕਿਸ ਤਰਾਂ ਉਹਨਾਂ ਨੇ ਵਿਿਦਆਰਥੀਆਂ ਨੂੰ ਤਿਆਰ ਕਰਨਾ ਹੈ ਤਾਂ ਜੋ ਇਸ ਵਾਰ ਗ੍ਰੇਡਿੰਗ ਵਾਂਗੂ ਨੈਸ਼ਨਲ ਅਚੀਵਮੈਂਟ ਸਰਵੇ ਚ ਵੀ ਸਾਡਾ ਸੂਭਾ ਪਹਿਲੇ ਸਥਾਨ ਤੇ ਰਹੇ ਅਤੇ ਪੰਜਾਬ ਦੇ ਪਹਿਲੇ ਸਥਾਨ ਦੀ ਉਪਲਬਧਿ ਚ ਜਿਲਾ ਗੁਰਦਾਸਪੁਰ ਸਭ ਤੋਂ ਅੱਗੇ ਹੋਵੇ। ਇਸ ਮੋਕੇ ਤੇ ਜਿਲਾ ਮੈਂਟਰ ਗੁਰਨਾਮ ਸਿੰਘ ਨੇ ਕਿਹਾ ਕਿ ਜਿਲੇ ਦੇ ਸਮੂਹ ਅਧਿਆਪਕਾਂ ਨੂੰ ਗਣਿਤ ਵਿਸ਼ੇ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਨਾਲ ਜਿਲੇ ਨੂੰ ਪਹਿਲੇ ਸਥਾਨ ਤੇ ਲਿਆਉਣ ਚ ਕੌਈ ਕਮੀ ਨਾ ਛੱਡੀ ਜਾਗੇ। ਇਸ ਮੋਕੇ ਤੇ ਉਹਨਾਂ ਦੇ ਨਾਲ ਜਸਬੀਰ ਸਿੰਘ ਸਮਰਾ, ਨਰਿੰਦਰ ਚੀਮਾ ਮਨਜਿੰਦਰ ਕੌਰ, ਬਲਜੀਤ ਸਿੰਘ ਆਦਿ ਮੋਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments