ਕਾਂਗਰਸ ਦੇ ਨਵ ਸਜੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਦੀ ਕਿਸਾਨ ਆਗੂਆਂ ਨੇ ਸਖਤ ਨਿਖੇਧੀ ਕੀਤੀ

0
332

ਜਗਰਾਉਂ 25 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ)298 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅੱਜ ਸਭ ਤੋਂ ਪਹਿਲਾਂ ਅੱਜ ਦੇ ਦਿਨ 1983 ਸੰਨ ਚ ਗੁੰਡਿਆਂ ਵਲੋਂ ਕਤਲ ਕਰਕੇ ਸ਼ਹੀਦ ਕਰ ਦਿੱਤੇ ਗਏ ਇਨਕਲਾਬੀ ਆਗੂ ਅਵਤਾਰ ਸਿੰਘ ਢੁੱਡੀਕੇ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਫਿਰਕੂ ਦਹਿਸ਼ਤਗਰਦਾਂ ਵਲੋਂ ਸ਼ਹੀਦ ਕਰ ਦਿਤੇ ਗਏ ਪਿੰਡ ਚੁਗਾਵਾਂ ਦੇ ਲਾਲਇੰਦਰ ਲਾਲੀ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਇਨਕਲਾਬੀ ਲਹਿਰ ਦੇ ਸਮਰਥਕ ਪਿੰਰਸੀਪਲ ਸਤੀਸ਼ ਸ਼ਰਮਾ ਨੂੰ ਵੀ ਨਮਨ ਕੀਤਾ ਗਿਆ। ਇਸ ਸਮੇਂ ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ ਦੀ ਮੰਚ ਸੰਚਾਲਨਾ ਹੇਠ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਪੈਗਾਸਸ ਜਾਸੂਸੀ , ਕਰੋਨਾ ਕਾਲ ਚ ਆਕਸੀਜਨ ਦੀ ਘਾਟ ਜਿਹੇ ਮੁੱਦੇ ਛਾਏ ਹੋਏ ਹਨ। ਸਰਕਾਰ ਨੇ ਜਾਣ ਬੁੱਝ ਕੇ ਦੈਨਿਕ ਭਾਸਕਰ ਜਿਹੇ ਅਖਬਾਰਾਂ ਤੇ ਇਨਕਮ ਟੈਕਸ ਦੇ ਛਾਪੇ ਮਰਵਾ ਕੇ ਪੂਰੇ ਦੇਸ਼ਾਂ ਦੇ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਪਾਸੇ ਲਿਜਾਇਆ ਜਾ ਰਿਹਾ ਹੈ।ਅਸਲ ਚ ਹਰ ਵਾਰ ਸੈਸ਼ਨ ਮੋਕੇ ਲੋਕ ਮਨਾਂ ਨੂੰ ਕੁਰਾਹੇ ਪਾਉਣ ਦਾ ਸਾਜਸ਼ੀ ਯਤਨ ਕੀਤਾ ਜਾ ਰਿਹਾ ਹੈ। ਇਸ ਸਮੇਂ ਬੋਲਦਿਆਂ ਹਰਭਜਨ ਸਿੰਘ ਦੌਧਰ ਸਾਬਕਾ ਮੁਲਾਜ਼ਮ ਆਗੂ ਨੇ ਕਾਂਗਰਸ ਦੇ ਨਵ ਸਜੇ ਪ੍ਰਧਾਨ ਨਵਜੋਤ ਸਿੱਧੂ ਦੇ ਇਸ ਬਿਆਨ ਦੀ ਸਖਤ ਨਿਖੇਧੀ ਕੀਤੀ ਕਿ ਪਿਆਸਿਆਂ ਨੂੰ ਖੂਹ ਕੋਲ ਆਉਣਾ ਹੁੰਦਾ ਹੈ।ਯਾਨਿ ਕਿ ਲੋਕਾਂ ਨੂੰ ਪਿਆਸਾ ਤੇ ਅਪਣੇ ਆਪ ਨੂੰ ਖੂਹ ਯਾਨਿ ਮੁੱਖਮੰਤਰੀ ਦੇ ਤੋਰ ਤੇ ਪੇਸ਼ ਕੀਤਾ ਹੈ।ਉਨਾਂ ਕਿਹਾ ਕਿ ਇਹ ਤਾਂ ਅਜੇ ਪ੍ਰਧਾਨ ਬਣਿਆ ਹੈ, ਇਸ ਕੋਲ ਕੋਈ ਸੰਵਿਧਾਨਿਕ ਤਾਕਤ ਵੀ ਨਹੀਂ ਹੈ।ਉਨਾਂ ਕਿਹਾ ਕਿ ਪਹਿਲੇ ਦਿਨ ਹੀ ਹੰਕਾਰ ਦਾ ਬੇਸ਼ਰਮ ਇਜਹਾਰ ਕੀਤਾ।ਇਸ ਸਮੇਂ ਪਿੰਡ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਮਦਨ ਸਿੰਘ ਨੇ 9 ਤੋ 11 ਅਗਸਤ ਤੱਕ ਪਟਿਆਲਾ ਦੇ ਮਜਦੂਰ ਧਰਨੇ ਦੀ ਹਿਮਾਇਤ ਕਰਦਿਆਂ ਇਸ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਸਮੇਂ ਬਲਬੀਰ ਸਿੰਘ ਅਗਵਾੜ ਲੋਪੋ,ਬੰਤਾ ਸਿੰਘ ਚਾਹਲ,ਗੁਰਮੀਤ ਸਿੰਘ ਅਗਵਾੜ ਡਾਲਾ,ਸਮਸ਼ੇਰ ਸਿੰਘ ਮਲਕ ਆਦਿ ਹਾਜ਼ਰ ਸਨ।

Previous articleਬੀ.ਐਨ.ਓ ਰਾਮਲਾਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਧਿਆਪਕ ਪ੍ਰੋਜੈਕਟ ਮੇਲਾ ਸ੍ਰੀ ਹਰਗੋਬਿੰਦਪੁਰ ਵਿਖੇ ਲਗਾਇਆ ਗਿਆ।
Next articleਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਦੇ ਗਹਿਣੇ ਚੋਰੀ ਕਰਨ ਵਾਲੇ ਚੜੇ ਪੁਲਿਸ ਦੇ ਹੱਥੇ, ਚਾਰ ਔਰਤਾਂ ਸਮੇਤ ਛੇ ਕਾਬੂ, ਚੋਰੀ ਦੇ ਗਹਿਣੇ ਤੇ ਨਕਦੀ ਵੀ ਬਰਾਮਦ

LEAVE A REPLY

Please enter your comment!
Please enter your name here