spot_img
Homeਮਾਝਾਗੁਰਦਾਸਪੁਰਦਿੱਲੀ ਸਰਕਾਰ ਵੱਲੋਂ ਚਰਚ ਨੂੰ ਢਹਿ ਢੇਰੀ ਕੀਤੇ ਜਾਣ ਤੇ ਮਸੀਹ ਭਾਈਚਾਰੇ...

ਦਿੱਲੀ ਸਰਕਾਰ ਵੱਲੋਂ ਚਰਚ ਨੂੰ ਢਹਿ ਢੇਰੀ ਕੀਤੇ ਜਾਣ ਤੇ ਮਸੀਹ ਭਾਈਚਾਰੇ ‘ਚ’ ਭਾਰੀ ਰੋਸ: ਸਾਬਾ ਭੱਟੀ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 25 ਜੁਲਾਈ (ਰਵੀ ਭਗਤ)-ਮਸੀਹ ਭਾਈਚਾਰੇ ਦੀ ਇਕ ਵਿਸ਼ਾਲ ਮੀਟਿੰਗ ਜ਼ਿਲ੍ਹਾ ਪ੍ਰਧਾਨ ਕ੍ਰਿਸਚੀਅਨ ਵਿੰਗ ਸਾਬਾ ਭੱਟੀ ਦੇ ਗ੍ਰਹਿ ਪਿੰਡ ਫਤਿਹਨੰਗਲ ਵਿਖੇ ਹੋਈ। ਜਿਸ ਵਿੱਚ ਐਸ.ਸੀ ਬੀ.ਸੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਾਬਾ ਭੱਟੀ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਤਰਪੁਰ ਇਲਾਕੇ ਵਿਖੇ ਕੇਜਰੀਵਾਲ ਸਰਕਾਰ ਵੱਲੋਂ ਚਰਚ ਨੂੰ ਢਹਿ ਢੇਰੀ ਕੀਤੇ ਜਾਣ ਤੇ ਜਿੱਥੇ ਮਸੀਹੀ ਭਾਈਚਾਰੇ ਦੀ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉੱਥੇ ਕੇਜਰੀਵਾਲ ਸਰਕਾਰ ਦਾ ਘੱਟ ਗਿਣਤੀਆਂ ਤੇ ਦਲਿਤ ਵਿਰੋਧੀ ਚਿਹਰਾ ਵੀ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚਰਚ ਨੂੰ ਢਾਹੁਣਾ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਮਸੀਹੀ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਸਾਬਾ ਭੱਟੀ ਨੇ ਕੇਜਰੀਵਾਲ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦ ਤੋਂ ਜਲਦ ਦੁਬਾਰਾ ਚਰਚ ਦੀ ਉਸਾਰੀ ਕੀਤੀ ਜਾਵੇ ਨਹੀਂ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਕ੍ਰਿਸਚਨ ਭਾਈਚਾਰੇ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ‘ਚ’ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਡੇਨੀਅਲ ਭੱਟੀ, ਸੁਰਿੰਦਰ ਬੱਗਾ, ਸਾਬਕਾ ਸਰਪੰਚ ਹੰਸ ਰਾਜ, ਰੌਬਨ ਮਸੀਹ, ਕਾਕਾ ਆਲੋਵਾਲ, ਰਾਕੇਸ਼ ਪੀਟਰ, ਕੁਰਸ਼ੈਦ ਮਸੀਹ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments