ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਸ਼ਹਿਰ ਵਾਸੀ ਖੁਸ਼

0
281

ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ) ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਇਕ ਗੁਪਤ ਪ੍ਰੈਸ ਸਰਵੇਖਣ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਕੰਮ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਥੋੜੇ ਸਮੇਂ ਵਿੱਚ ਕੀਤੇ ਗਏ ਹਨ ਸ਼ਲਾਘਾਯੋਗ ਕਦਮ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਏ ਉਹ ਕੰਮ ਲਗਭੱਗ 100 ਦਿਨ ਤੇ ਪਹਿਲਾਂ ਹੋਏ ਨਜ਼ਰ ਆ ਰਹੇ ਹਨ ਪ੍ਰਧਾਨ ਵਲੋਂ ਹਰ ਮਹੁੱਲੇ ਹਰ ਗਲੀ ਵਿੱਚ ਕੂੜਾਦਾਨ ਲਗਵਾਇਆ ਗਿਆ ਹੈ ਹਰ ਚੌਕ ਵਿੱਚ ਠੰਢੇ ਪਾਣੀ ਦੇ ਵਾਟਰ ਕੂਲਰ ਲਗਵਾਏ ਗਏ ਹਨ ਬਜ਼ਾਰ ਨੂੰ ਖੁੱਲਾ ਕਰਵਾਇਆ ਗਿਆ ਹੈ ਇਥੋਂ ਤੱਕ ਕਿ ਸਰਕਾਰੀ ਹਸਪਤਾਲ ਵਿੱਚ ਰੈਗੂਲਰ ਮੈਡੀਕਲ ਅਫਸਰ ਤਾਇਨਾਤ ਕੀਤਾ ਗਿਆ ਹੈ ਅਤੇ ਬੱਸ ਸਟੈਂਡ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜੋ ਜਲਦੀ ਹੀ ਪਬਲਿਕ ਨੂੰ ਸਮਰਪਿਤ ਕੀਤਾ ਜਾਣਾ ਹੈ ਲੋਕਾਂ ਇਥੋਂ ਤੱਕ ਕਹਿਣਾ ਹੈ ਕਿ ਨਵਦੀਪ ਸਿੰਘ ਪੰਨੂ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਜ਼ਾਤ ਪਾਤ ਤੋਂ ਉਪਰ ਉਠ ਕੇ ਹਰ ਇਕ ਦੀ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦਾ ਹੈ ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਜੋ ਵੀ ਸ਼ਹਿਰ ਪ੍ਰਤੀ ਯੋਜਨਾ ਹੁਂਦੀ ਹੈ ਉਹ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਨਾਲ ਸੁਲਾਹ ਮਸ਼ਵਰਾ ਕਰਦਾ ਹੈ

Previous articleਪੰਜਾਬ ਦੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਹੋਇਆ ਭੰਗ,,,, ਐਡਵੋਕੇਟ
Next articleਦਿੱਲੀ ਸਰਕਾਰ ਵੱਲੋਂ ਚਰਚ ਨੂੰ ਢਹਿ ਢੇਰੀ ਕੀਤੇ ਜਾਣ ਤੇ ਮਸੀਹ ਭਾਈਚਾਰੇ ‘ਚ’ ਭਾਰੀ ਰੋਸ: ਸਾਬਾ ਭੱਟੀ

LEAVE A REPLY

Please enter your comment!
Please enter your name here