ਜਗਰਾਉ 24 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) ਅੱਜ ਪਿੰਡ ਪੋਨਾ ਵਿਖੇ ਐਨ.ਆਰ.ਆਈ ਵੀਰਾਂ ਅਤੇ ਕਲੱਬ ਵੱਲੋ 300 ਬੂਟਿਆ ਦਾ ਪ੍ਰਸਾਦ ਵੰਡਿਆਂ ਗਿਆ । ਇਸ ਸਮੇਂ ਪਿੰਡ ਦੀ ਸੰਤ ਬਾਬਾ ਸੰਤ ਰਾਮ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋ ਘਰ-ਘਰ ਜਾ ਕਿ ਫੁਲਾਵਰ ਅਤੇ ਮੈਡੀਸਨ,ਸਜਾਵਟੀ, ਤੇ ਛਾਂਦਾਰ ਬੂਟੇ ਵੰਡੇ ਗਏ।ਇਸ ਦੀ ਜਾਣਕਾਰੀ ਪ੍ਰਧਾਨ ਗੁਰਮੀਤ ਸਿੰਘ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਤੇ ਤੇਜਿੰਦਰ ਸਿੰਘ ਪੋਨਾ ਨੇ ਦੱਸ਼ਿਆ ਕਿ ਮਨੁੱਖ ਨੇ ਕੁਦਰਤੀ ਸਰੋਤਾ ਦੀ ਅਣਦੇਖੀ ਕਰਕੇ ਨਿਯਮਾਂ ਨਾਲ ਖਿਲਵਾੜ ਕੀਤਾ ਹੈ। ਜਿਸ ਦੇ ਮਾੜੇ ਨਤੀਜੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੋਰਾਨ ਸਾਡੇ ਸਾਹਮਣੇ ਸਨ । ਉਨਾਂ ਕਿਹਾ ਕਿ ਸ਼ੁੱਧ ਅਤੇ ਸਾਫ ਵਾਤਾਵਰਨ ਲਈ ਹਰ ਵਿਅਕਤੀ ਨੂੰ ਵੱਧ ਤੋ ਵੱਧ ਪੋਦੇ ਲਗਵਾਉਣ ਅਤੇ ਪੋਦਿਆਂ ਦੀ ਸਾਂਭ –ਸੰਭਾਲ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ ।ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ,ਵਾਹਿਗੂਰੁ ਪਾਲ ਸਿੰਘ, ਜਸਵੀਰ ਸਿੰਘ,ਸੂਬੇਦਾਰ ਨਾਹਰ ਸਿੰਘ .ਅਜਮੇਰ ਸਿੰਘ ਜਗਜੀਤ ਸਿੰਘ, ਪੰਡਤ ਰਾਮਪਾਲ ਤੇ ਸ਼ਿਵ ਕੁਮਾਰ ਪੋਨਾ ਆਦਿ ਹਾਜਰ ਸਨ ।
ਪਿੰਡ ਪੋਨਾ ਵਿਖੇ ਐਨ.ਆਰ.ਆਈ ਵੀਰਾਂ ਅਤੇ ਕਲੱਬ ਵੱਲੋ 300 ਬੂਟਿਆ ਦਾ ਪ੍ਰਸਾਦ ਵੰਡਿਆਂ
RELATED ARTICLES