ਜਗਰਾਉਂ 23 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) 297 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅੱਜ ਵੀ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ। ਮਾਸਟਰ ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਚਲੇ ਇਸ ਸਮਾਗਮ ਚ ਸਭ ਤੋਂ ਪਹਿਲਾਂ ਦੇਸ਼ ਦੀ ਆਜਾਦੀ ਲਈ ਜਾਨ ਵਾਰ ਗਏ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਕਮਾਂਡਰ ਸ਼ਹੀਦ ਚੰਦਰ ਸੇਖਰ ਆਜਾਦ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਬੀਤੇ ਦਿਨੀ ਕਰਨਾਟਕ ਵਿਖੇ ਨਾਰਕੁੰਡਾ ,ਨਵਲਕੁੰਡਾ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ 41 ਵੀਂ ਬਰਸੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵਿਚਾਰ ਸੁਣ ਕੇ ਵਾਪਸ ਪਰਤ ਰਹੇ ਸੜਕ ਹਾਦਸੇ ਦਾ ਸ਼ਿਕਾਰ ਹੋ ਵਿਛੋੜਾ ਦੇ ਗਏ ਦੋ ਕਿਸਾਨ ਆਗੂਆਂ ਜਿਲਾ ਰਾਮਨਗਰ ਤੋਂ ਸਾਥੀ ਰੰਮਨਾ ਅਤੇ ਜਿਲਾ ਹਸਨ ਤੋਂ ਸਾਥੀ ਜੀ ਟੀ ਰਾਮਾਸਵਾਮੀ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅਜ ਦਾ ਧਰਨਾ ਬਾਲ ਕਲਾਕਾਰਾਂ ਦੇ ਨਾਮ ਰਿਹਾ।ਇਸ ਸਮੇਂ ਪਿੰਡ ਰੂਮੀ ਤੋਂ ਹਰਮਨ, ਜੈਸਮੀਨ ਪਿੰਡ ਮਲਕ ਤੋਂ ਪਨਵੀਰ ਤੇ ਗੁਰਮਨ ਅਤੇ ਸਨਦੀਪ ਨੇ ਅਪਣੇ ਪਿਆਰੇ ਗੀਤਾਂ ਅਤੇ ਤੋਤਲੇ ਨਾਰਿਆਂ ਰਾਹੀਂ ਰੰਗ ਬੰਨ੍ਹਿਆ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ,ਪੰਡਤ ਜਗਨ ਨਾਥ ਸੰਘਰਾਓ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ ਨੇ ਵੀ ਹਾਜਰੀ ਲਵਾਈ। ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬੀਤੇ ਕੱਲ ਦਿੱਲੀ ਜੰਤਰ-ਮੰਤਰ ਤੇ ਚਲੀ ਬਾਜਾਬਤਾ ਕਿਸਾਨ ਸੰਸਦ ਨੇ ਭਾਜਪਾ ਹਕੂਮਤ ਦੇ ਬਖੀਏ ਉਧੇੜ ਦਿਤੇ ਤੇ ਬਰਾਬਰ ਦੀ ਸੱਤਾ ਉਸਾਰੀ ਦਾ ਪੜੂੱਲ ਬੰਨ੍ਹ ਲਿਆ। ਦਿਲੀ ਚ ਵੜਣ ਤੋ ਰੋਕਣ ਦੇ ਸਾਰੇ ਹਥਕੰਡੇ ਫੇਲ ਕਰਕੇ ਕਾਰਪੋਰੇਟਾਂ ਦੀ ਦਲਾਲ ਹਕੂਮਤ ਦਾ ਗਰੂਰ ਕਿਸਾਨ ਸੰਘਰਸ਼ ਨੇ ਚਕਨਾਚੂਰ ਕਰ ਦਿੱਤਾ ਹੈ। ਅਪਣੇ ਸੰਬੋਧਨ ਚ ਕਿਸਾਨ ਆਗੂ ਕੁਲਵਿੰਦਰ ਸਿੰਘ ਢੌਲਣ ਅਤੇ ਮੁਲਾਜਮ ਆਗੂ ਹਰਭਜਨ ਸਿੰਘ ਦੌਧਰ ਅਤੇ ਜਗਦੀਸ਼ ਸਿੰਘ ਨੇ ਭਾਜਪਾ ਮੈਂਬਰ ਪਾਰਲੀਮੈਂਟ ਮੈਂਬਰ ਮੀਨਾਕਸ਼ੀ ਲੇਖੀ ਵਲੋਂ ਕਿਸਾਨਾਂ ਨੂੰ ਮਵਾਲੀ ਕਹਿਣ ਦੇ ਬੁਖਲਾਹਟ ਭਰੇ ਬਿਆਨ ਦੀ ਘੇਰ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਪੂਰੀ ਤਰਾਂ ਅੰਦਰੋਂ ਠਠੰਬਰ ਗਈ ਹੈ। ਇਸ ਸਮੇਂ ਇਕ ਮਤੇ ਰਾਹੀਂ ਮੋਦੀ ਹਕੂਮਤ ਵਲੋਂ ਦੇਸ਼ ਦੇ ਪ੍ਰਮੁੱਖ ਅਖਬਾਰ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਤੇ ਸੱਚ ਦੀ ਆਵਾਜ ਨੂੰ ਦਬਾਉਣ ਲਈਕੀਤੀਆਂ ਗਈਆਂ ਇਨਕਮ ਟੈਕਸ ਰੇਡਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਹੁਣ ਪੂਰੀ ਤਰਾਂ ਇੰਦਰਾ ਹਕੂਮਤ ਦੇ ਐਮਰਜੈਂਸੀ ਦੇ ਤਾਨਾਸ਼ਾਹੀ ਪਰ ਕਬਰਾਂ ਨੂੰ ਜਾਂਦੇ ਰਾਹ ਤੇ ਤੁਰ ਪਿਆ ਹੈ। ਇਸ ਸਮੇਂ ਮੋਗਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋਏ ਪੰਜ ਲੋਕਾਂ ਦੀ ਮੌਤ ਤੇ ਵੀ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਦੇਸ਼ ਨੂੰ ਬਚਾਉਣ ਦੇ ਰਾਹ ਤੁਰਨ ਦਾ ਸੱਦਾ ਦਿੱਤਾ ਨਾ ਕਿ ਪਿਛਲੱਗ ਬਨਣ। ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਸਫਲ ਕਿਸਾਨ ਸੰਸਦ ਦੇ ਚਲਦਿਆਂ ਪਿੰਡਾਂ ਚ ਇਸ ਐਕਸ਼ਨ ਚ ਭਾਗ ਲੈਣ ਲਈ ਕਿਸਾਨਾਂ ਵਿਸੇਸ਼ਕਰ ਨੋਜਵਾਨਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੋਗਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋਏ ਪੰਜ ਲੋਕਾਂ ਦੀ ਮੌਤ ਦਾ ਕਿਸਾਨਾ ਆਗੂ ਨੇ ਕੀਤਾ ਦੁੱਖ ਪ੍ਰਗਟਵਾ
RELATED ARTICLES