spot_img
Homeਮਾਲਵਾਫਰੀਦਕੋਟ-ਮੁਕਤਸਰਇੱਕ ਪਾਸੇ ਕੂੜੇ ਦੇ ਢੇਰ ਤੇ ਦੂਜੇ ਪਾਸੇ ਸਫਾਈ ਕਾਮਿਆਂ ਦੀ ਹੜਤਾਲ!...

ਇੱਕ ਪਾਸੇ ਕੂੜੇ ਦੇ ਢੇਰ ਤੇ ਦੂਜੇ ਪਾਸੇ ਸਫਾਈ ਕਾਮਿਆਂ ਦੀ ਹੜਤਾਲ! ‘ਆਪ’ ਵਿਧਾਇਕ ਨੇ ਸਫਾਈ ਪ੍ਰਬੰਧਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਐਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

 

ਸਾਦਿਕ, 5 ਜੂਨ (ਰਘਬੀਰ ਸਿੰਘ) :- ਆਮ ਆਦਮੀ ਪਾਰਟੀ ਕੋਟਕਪੂਰਾ ਨੇ ਸ਼ਹਿਰ ਕੋਟਕਪੂਰਾ ਵਿਖੇ ਜਗਾ-ਜਗਾ ਲੱਗੇ ਗੰਦਗੀ ਦੇ ਢੇਰ ਅਤੇ ਸੜਕਾਂ ਤੇ ਖੜੇ ਗੰਦੇ ਪਾਣੀ ਦਾ ਮੁੱਦਾ ਚੁਕਦੇ ਹੋਏ ਮੇਜਰ ਅਮਰਿੰਦਰ ਸਿੰਘ ਟਿਵਾਣਾ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇੰਨਾ ਕੂੜ੍ਹੇ ਦੇ ਢੇਰਾਂ ਅਤੇ ਪਾਣੀ ਗੰਦੇ ਪਾਣੀ ਕਾਰਨ ਸ਼ਹਿਰ ਵਿੱਚ ਡੇਂਗੂ, ਮਲੇਰੀਆ, ਹੈਜਾਂ ਆਦਿ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸ਼ਹਿਰ ਵਿੱਚ ਸਫਾਈ ਕਰਮਚਾਰੀਆ ਦੀ ਹੜਤਾਲ ਕਰਕੇ ਸ਼ਹਿਰ ਵਿੱਚ ਕੋਈ ਹੋਰ ਬਦਲਦਾ ਉਪਾਅ ਕਰਕੇ ਸਫ਼ਾਈ ਕਰਵਾਈ ਜਾਵੇ। ਉਪ ਮੰਡਲ ਮੈਜਿਸਟ੍ਰੇਟ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਸਮਸਿਆ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਜਿਲ੍ਹਾ ਟ੍ਰੇਡ ਵਿੰਗ ਪ੍ਰਧਾਨ, ਅਵਤਾਰ ਸਿੰਘ ਸਹੋਤਾ ਜਿਲ੍ਹਾ ਐਸ ਸੀ ਵਿੰਗ ਪ੍ਰਧਾਨ,ਨਰੇਸ਼ ਕੁਮਾਰ ਸਿੰਗਲਾ ਜਿਲ੍ਹਾ ਬੁੱਧੀਜੀਵੀ ਸੇਲ ਪ੍ਰਧਾਨ , ਕਾਕਾ ਸਿੰਘ ਖਾਲਸਾ ਸਰਕਲ ਪ੍ਰਧਾਨ,ਜਸਪਾਲ ਸਿੰਘ ਪੀ.ਏ, ਵੇਦ ਪ੍ਰਕਾਸ਼ ਜਿਲ੍ਹਾ ਮੀਤ ਪ੍ਰਧਾਨ ਟ੍ਰੇਡ ਵਿੰਗ, ਸੁਪਰਡੈਂਟ ਜਗਜੀਤ ਸਿੰਘ, ਸੰਜੀਵ ਕੁਮਾਰ ਕਾਲੜਾ ਜਿਲਾ ਜੋਇੰਟ ਸਕੱਤਰ ਟ੍ਰੇਡ ਵਿੰਗ, ਜਪਿੰਦਰ ਸਿੰਘ ਸਰਕਲ ਪ੍ਰਧਾਨ, ਹਰਬੰਸ ਸਿੰਘ ਭੱਟੀ ਸਰਕਲ ਪ੍ਰਧਾਨ, ਪ੍ਰੇਮ ਸਿੰਘ ਆਦਿ ਪਾਰਟੀ ਦੇ ਸੀਨੀਅਰ ਵਰਕਰ ਮਜੂਦ ਸਨ।

RELATED ARTICLES
- Advertisment -spot_img

Most Popular

Recent Comments