ਸਕੂਲ ਮੁਖੀਆਂ ਦੀ ਨੈਸ ਸਬੰਧੀ ਇਕ ਰੋਜ਼ਾ ਇੰਡੈਕਸ਼ਨ ਟਰੇਨਿੰਗ ਲਗਾਈ ਗਈ

0
283

ਕਾਦੀਆਂ 22 ਜੁਲਾਈ(ਸਲਾਮ ਤਾਰੀ ) : – ਨਵੰਬਰ ਮਹੀਨੇ ਵਿਚ ਦੇਸ਼ ਭਰ ਵਿਚ ਕਰਵਾਏ ਜਾ ਰਹੇ ਰਾਸ਼ਟਰੀ ਪ੍ਰਾਪਤੀ ਸਰਵੇਖਣ (ਐਨ.ਏ.ਐੱਸ.) ਦੇ ਸੰਬੰਧ ਵਿਚ, ਬੀ ਐਨ ਓ ਪ੍ਰਿੰਸੀਪਲ ਅਨਿਲ ਭੱਲਾ ਦੀ ਦੇਖ-ਰੇਖ ਹੇਠ ਦੀਨਾਨਗਰ 1 ਅਤੇ ਦੀਨਾਨਗਰ 2 ਦੇ ਸਕੂਲ ਮੁਖੀਆਂ ਦੀ ਟਰੇਨਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਕ ਮੇਂਟਰ ਸ਼ੈਲਜਾ ਕੁਮਾਰੀ ਹਰਦਿਆਲ ਸਿੰਘ ਰਾਜ ਕੁਮਾਰ ਬਲਜੀਤ ਸਿੰਘ ਸ਼ਸ਼ੀ ਭੂਸ਼ਣ ਅਤੇ ਸੋਮਰਾਜ ਨੇ ਸਕੂਲ ਮੁਖੀਆਂ ਨੂੰ ਐਨ ਏ ਐਸ ਨਾਲ ਸਬੰਧਤ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ ।ਇਸ ਮੌਕੇ ਰਿਸੋਰਸ ਪਰਸਨਾਂ ਵੱਲੋਂ ਸਮੂਹ ਸਕੂਲ ਮੁਖੀਆਂ ਦੇ ਪ੍ਰੀ ਟੈਸਟ ਅਤੇ ਪੋਸਟ ਟੈਸਟ ਲਏ ਗਏ। ਇਸ ਮੌਕੇ ਸਾਰੇ ਬਲਾਕ ਮੈਟਰੋ ਵੱਲੋਂ ਪੀਪੀਟੀ ਦੇ ਜ਼ਰੀਏ ਨੈਸ਼ਨਲ ਅਚੀਵਮੈਂਟ ਸਰਵੇ 2017 ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਮੁਖੀਆਂ ਨੂੰ ਇਸ ਮੁਕਾਬਲੇ ਦੇ ਵੇਰਵਿਆਂ ਦੇ ਨਾਲ ਬਲਾਕ ਮੈਟਰਾ ਵੱਲੋਂ ਸਾਰੇ ਵਿਸ਼ਿਆਂ ਦੇ ਵੇਰਵੇ ਦਿੱਤੇ ਗਏ ਤਾਂ ਜੋ ਉਹ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਇਸ ਮੁਕਾਬਲੇ ਨੂੰ ਸਫਲ ਬਣਾਉਣ। ਇਸ ਵਿਸ਼ੇਸ਼ ਮੌਕੇ ਤੇ ਉਪ ਡਿਪਟੀ ਡਾਇਰੈਕਟਰ ਸਲਿੰਦਰ ਸਿੰਘ ਟ੍ਰੇਨਿੰਗ ਕੇਂਦਰ ਦਾ ਦੌਰਾ ਕਰਨ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਸਕੂਲ ਮੁਖੀਆਂ ਨੂੰ ਦੱਸਿਆ ਕਿ ਸਾਲ 2017 ਵਿੱਚ ਰਾਜਸਥਾਨ ਨੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ, ਪਰ ਇਸ ਵਾਰ ਪੰਜਾਬ ਵੱਲੋਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ ਜਾਵੇਗਾ। ਜਿਸ ਲਈ ਜ਼ਿਲ੍ਹਾ ਮੈਂਟਰਾਂ , ਬਲਾਕ ਨੋਡਲ ਅਫ਼ਸਰ, ਬਲਾਕ ਮੈਂਟਰਾਂ ਅਤੇ ਹੁਣ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਨਵੰਬਰ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਪੰਜਾਬ ਪਹਿਲੇ ਸਥਾਨ ਤੇ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਇਸ ਵਿਚ ਵਿਸ਼ੇਸ਼ ਭੂਮਿਕਾ ਰਹੇ । ਇਸ ਮੌਕੇ ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਕਾਬਲੇ ਲਈ ਤਿਆਰ ਕਰਨ ਲਈ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਪਰਕ ਕਰਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡੀ ਐਮ ਸੁਰਿੰਦਰ ਮੋਹਣ ਡੀ ਐੱਮ ਗੁਰਨਾਮ ਸਿੰਘ ਡੀ ਐਮ ਸਾਇੰਸ ਗੁਰਵਿੰਦਰ ਸਿੰਘ ਮੌਜੂਦ ਸਨ

Previous articleਘਰ-ਘਰ ਰੋਜ਼ਗਾਰ ਸਕੀਮ ਤਹਿਤ ਬਲਜੀਤ ਕੌਰ ਦੀ ਚੋਣ
Next articleਨੈਸ਼ਨਲ ਲੋਕ ਅਦਾਲਤ ਲਈ ਤਿਆਰੀਆਂ ਜਾਰੀ
Editor-in-chief at Salam News Punjab

LEAVE A REPLY

Please enter your comment!
Please enter your name here