ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਦੀ ਚੋਣ ਹੋਈ

0
275

21ਜੁਲਾਈ (ਧਰਮ ਪ੍ਰਵਾਨਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਫ਼ਰੀਦਕੋਟ ਮਹੀਨਾਵਾਰ ਮੀਟਿੰਗ ਹੋਪ ਇਮੇਜ਼ਿੰਗ ਸੈਂਟਰ ਫ਼ਰੀਦਕੋਟ ਵਿਖੇ ਹੋਈ , ਜਿਸ ਵਿਚ ਸਾਰੇ ਬਲਾਕ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਉੱਚ ਪੱਧਰੀ ਕਮੇਟੀ ਦੇ ਮੈਂਬਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਚੇਅਰਮੈਨ ਡਾ ਕੌਰ ਸਿੰਘ ਸੂਰਘੁੁਰੀ ਫ਼ਰੀਦਕੋਟ ਜ਼ਿਲ੍ਹਾ ਸਕੱਤਰ ਡਾ ਗੁਰਤੇਜ ਸਿੰਘ ਸਾਦਿਕ , ਉੱਚ ਪੱਧਰੀ ਕਮੇਟੀ ਦੇ ਡਾ ਜਰਨੈਲ ਸਿੰਘ ਡੋਡ, ਡਾ ਜੀਤ ਸਿੰਘ ਪੱਖੀ ਪਹੁੰਚੇ ਜਿਸ ਵਿਚ ਬਲਾਕ ਫ਼ਰੀਦਕੋਟ ਦੇ ਪ੍ਰਧਾਨ ਵਜੋਂ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਬਲਾਕ ਫਰੀਦਕੋਟ ਦੇ ਜਨਰਲ ਸਕੱਤਰ ਵਜੋਂ ਡਾ ਕੁਲਵੰਤ ਸਿੰਘ ਚਹਿਲ ਨੂੰ ਬਲਾਕ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਬਾਅਦ ਵਿੱਚ ਜ਼ਿਲ੍ਹਾ ਪ੍ਰਧਾਨ ਡਾ ਰਸਪਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਉਣ ਵਾਲੇ ਕੁਝ ਕੁ ਦਿਨਾਂ ਵਿੱਚ ਜਲਦੀ ਹੀ ਫੈਸਲਾ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਆਉਣਾ ਪਵੇਗਾ ਤਾਂ ਹੀ ਅਸੀਂ ਇਸ ਸਰਕਾਰ ਨੂੰ ਸਾਡੇ ਨਾਲ ਕੀਤੇ ਝੂਠੇ ਵਾਅਦੇ ਯਾਦ ਕਰਵਾ ਸਕਾਂਗੇ ਤੇ ਚੋਣ ਮੈਨੀਫੈਸਟੋ ਵਿੱਚ ਲਿਖੀ ਹੋਈ ਮੰਗ ਮੱਧ 16 ਦੀ ਪੂਰੀ ਕਰਵਾ ਸਕਾਂਗੇ ,ਫਿਰ ਬਲਾਕ ਫਰੀਦਕੋਟ ਦੇ ਸਮੂਹਿਕ ਮੈਂਬਰਾਂ ਵੱਲੋਂ ਉੱਚ ਪੱਧਰੀ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ , ਇਸ ਮੌਕੇ ਡਾ ਸੇਵਕ ਸਿੰਘ ਬਰਾਡ਼ ,ਡਾ ਜਤਿੰਦਰਪਾਲ ਸਿੰਘ ਟੈਕਨੋ ,ਡਾ ਪ੍ਰੇਮ ਸਿੰਘ ਢੁੱਡੀ ਬਲਾਕ ਕੈਸ਼ੀਅਰ ,ਡਾ ਪ੍ਰੇਮ ਸਿੰਘ ਢੁੱਡੀ ਸਹਾਇਕ ਕੈਸ਼ੀਅਰ ਡਾ ਗੁਰਦੀਪ ਸਿੰਘ ਕਾਬਲਵਾਲਾ, ਜਤਿੰਦਰਪਾਲ ਸਿੰਘ ਟੈਕਨੋ, ਨਰੇਸ਼ ਕੁਮਾਰ ਭਾਣਾ , ਡਾ ਬਲਦੇਵ ਸਿੰਘ,ਡਾ ਧਰਮ ਪ੍ਰਵਾਨਾ,ਡਾ ਰਾਜਿੰਦਰ ਅਰੋਡ਼ਾ ,ਡਾ ਰਾਜਵਿੰਦਰ ਸਿੰਘ ਅਤੇ ਬਹੁਤ ਸਾਰੇ ਡਾ ਸਾਥੀਆਂ ਨੇ ਸ਼ਮੂਲੀਅਤ ਕੀਤੀ ।

Previous articleਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਜਾਰੀ
Next articleਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵੱਲੋਂ ਲਗਾਇਆ ਗਿਆ ਕਿਤਾਬਾਂ ਲੰਗਰ

LEAVE A REPLY

Please enter your comment!
Please enter your name here