ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਨੇ ਕੀਤੀ ਪੁਲਿਸ ਵਿਭਾਗ ਦੀ ਕੀਤੀ ਹੌਂਸਲਾ ਅਫ਼ਜਾਈ

0
218

ਫ਼ਰੀਦਕੋਟ, 5 ਜੂਨ (ਧਰਮ ਪ੍ਰਵਾਨਾ)-ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਤਾਰਾ ਚੰਦ ਦੀ ਅਗਵਾਈ ਹੇਠ ਫ਼ਰੀਦਕੋਟ ਦੇ ਸਾਰੇ ਚੌਂਕਾਂ ਅੰਦਰ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਕਲੱਬ ਪ੍ਰਧਾਨ ਨੇ ਕਿਹਾ ਫ਼ਰੀਦਕੋਟ ਜ਼ਿਲੇ ਅੰਦਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਆਪਣੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੁਲਿਸ ਵਿਭਾਗ ਹਮੇਸ਼ਾ ਸਮਾਜ ਦੀ ਸੁਰੱਖਿਆ ਵਾਸਤੇ ਵਚਨਬੱਧ ਰਹਿੰਦਾ ਹੈ | ਸਾਨੂੰ ਪੁਲਿਸ ਵਿਭਾਗ ਨੂੰ ਹਰ ਨੇਕ ਕਾਰਜ ਲਈ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਕਿਰਨਦੀਪ ਸਿੰਘ ਐੱਸ.ਐੱਚ.ਓ ਨੇ ਕੋਰੋਨਾ ਦੇ ਖਾਤਮੇ ਵਾਸਤੇ ਸਭ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਪੀਲ ਕੀਤੀ | ਇਸ ਮੌਕੇ ਕਲੱਬ ਦੇ ਸਕੱਤਰ ਰਸ਼ਪਾਲ ਸਿੰਘ ਸਰਾਂ, ਸੀਨੀਅਰ ਮੈਂਬਰ ਸ਼ਾਮ ਸੁੰਦਰ ਰੀਹਾਨ, ਜਸਕਰਨ ਸਿੰਘ ਏ.ਐੱਸ.ਆਈ,ਹਰਵਿੰਦਰ ਸਿੰਘ ਏ.ਐੱਸ.ਆਈ ਹਾਜ਼ਰ ਸਨ |

Previous articleਸਮਾਜ ਸੇਵੀਆਂ ਨੇ ਡਾ.ਰਾਜ ਬਹਾਦਰ ਵੀ.ਸੀ.ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਨੂੰ ਕੀਤਾ ਸਨਮਾਨਿਤ
Next articleਇੱਕ ਪਾਸੇ ਕੂੜੇ ਦੇ ਢੇਰ ਤੇ ਦੂਜੇ ਪਾਸੇ ਸਫਾਈ ਕਾਮਿਆਂ ਦੀ ਹੜਤਾਲ! ‘ਆਪ’ ਵਿਧਾਇਕ ਨੇ ਸਫਾਈ ਪ੍ਰਬੰਧਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਐਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

LEAVE A REPLY

Please enter your comment!
Please enter your name here