ਪਿੰਡ ਢੱਪਈ ਵਿੱਚ ਮਨਾਇਆ ਮੇਲਾ

0
274

ਕਾਦੀਆ 21 ਜੁਲਾਈ (ਸਲਾਮ ਤਾਰੀ) ਪਿੰਡ ਢਪੱਈ ਦੇ ਵਿਚ ਧੰਨ ਧੰਨ ਬਾਬਾ ਹਰੀਮ ਸ਼ਾਹ ਦੀ ਦਰਗਾਹ ਤੇ ਮੇਲਾ ਕਮੇਟੀ ਧੰਨ ਧੰਨ ਬਾਬਾ ਹਰੀਮ ਸ਼ਾਹ ਦੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਦਰਗਾਹ ਦੇ ੳੁੱਤੇ ਮੇਲਾ ਕਰਵਾਇਆ ਗਿਆ ਜਿਸ ਵਿੱਚ ਬਾਬਾ ਜੀ ਦੀ ਦਰਗਾਹ ਦੇ ੳੁੱਤੇ ਝੰਡਾ ਚੜ੍ਹਾਉਣ ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕਾਂ ਦੇ ਵੱਲੋਂ ਕੀਤੀ ਗਈ ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਕੰਨਵਰ ਗਰੇਵਾਲ ਦੇ ਵੱਲੋਂ ਆਪਣੇ ਗੀਤਾਂ ਦੇ ਰਾਹੀਂ ਇਸ ਮੇਲੇ ਵਿੱਚ ਰੰਗ ਬੰਨ੍ਹਿਆ ।ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਮੂਹ ਨਗਰ ਨਿਵਾਸੀ ਅਤੇ ਆਸਪਾਸ ਦੇ ਇਲਾਕਿਆਂ ਦੇ ਵਿੱਚੋਂ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦੀ ਦਰਗਾਹ ਤੇ ਨਤਮਸਤਕ ਹੋਏ ਅਤੇ ਬਾਬਾ ਜੀ ਦੀ ਦਰਗਾਹ ਤੇ ਆਸ਼ੀਰਵਾਦ ਪ੍ਰਾਪਤ ਕੀਤਾ ।ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਕਣਵਰ ਗਰੇਵਾਲ ਨੂੰ ਜਸਬੀਰ ਸਿੰਘ ਸਪੇਨ ਪੁੱਤਰ ਸਵ, ਦੀਦਾਰ ਸਿੰਘ ਦੇ ਵੱਲੋਂ ਬੁਲਾਇਆ ਗਿਆ ।ਇਸ ਮੌਕੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਗਾਇਕ ਕੰਨਵਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕਰਨ ਦੌਰਾਨ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਵੀ ਸਨਮਾਨ ਕੀਤਾ ਗਿਆ ।ਇਸ ਮੌਕੇ ਆਈਆਂ ਹੋਈਆਂ ਸੰਗਤਾਂ ਦੇ ਵਿੱਚ ਬਾਬਾ ਜੀ ਦੀ ਦਰਗਾਹ ਤੇ ਅਤੁੱਟ ਲੰਗਰ ਵਰਤਾਏ ਗਏ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਸਪੇਨ ,ਡਾ ਸੁਖਵੰਤ ਸਿੰਘ ,ਸਰਪੰਚ ਸਿਕੰਦਰ ਸਿੰਘ ਢਪਈ’ ਲਵਪ੍ਰੀਤ ਸਿੰਘ ਮੈਂਬਰ ਪੰਚਾਇਤ ,ਬਾਬਾ ਸ਼ੀਤਲ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਮੁਖਤਾਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਸੋਨੂੰ ,ਜੁਝਾਰ ਸ਼ਾਹ ,ਭੁਪਿੰਦਰ ਸਿੰਘ, ਜੱਸਾ ਸਿੰਘ, ਮੰਗਲ ਸਿੰਘ ਮੰਗਾ ‘,ਰਾਜੂ ਸ਼ਾਹ, ਥਾਣਾ ਕਾਦੀਆਂ ਦੇ ਐਸਐਚਓ ਬਲਕਾਰ ਸਿੰਘ ਤੋਂ ਇਲਾਵਾ ਕਾਦੀਆਂ ਤੋਂ ਪਹੁੰਚੇ ਕੋੰਸਲਰ ਗੁਰਦਿਲਬਾਗ ਸਿੰਘ ਮਾਹਲ,ਗੁਰਭੇਜ ਸਿੰਘ ਰਿਆੜ,ਜਗਰੂਪ ਸਿੰਘ ਜੇ ਪੀ ,ਤਾਰਿਕ ਬਾਜਵਾ ,ਸੋਨੂੰ ਬਾਜਵਾ ,ਹਨੀ ਮਹਾਜਨ,ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ ।

Previous articleਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ
Next articleਕਾਦੀਆਂ ਅਕਾਲੀ ਨੇਤਾ ਗੁਰਇਕਬਾਲ ਮਾਹਲ ਨੇ ਮੁਸਲਮਾਨ ਭਰਾਵਾਂ ਨੂੰ ਦਿੱਤੀ ਈਦ ਦੀ ਵਧਾਈ
Editor-in-chief at Salam News Punjab

LEAVE A REPLY

Please enter your comment!
Please enter your name here