ਜਗਰਾਉਂ 21ਜੁਲਾਈ(ਰਛਪਾਲ ਸਿੰਘ ਸ਼ੇਰਪੁਰੀ)294 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅੱਜ ਸਭ ਤੋਂ ਪਹਿਲਾਂ ਅੱਜ ਦੇ ਦਿਨ 1965 ਚ ਵਿਛੋੜਾ ਦੇ ਗਏ ਯੋਧੇ ਸਾਥੀ ਬਟੂਕੇਸ਼ਵਰ ਦੱਤ ਨੂੰ ਸ਼ਰਧਾੰਜਲੀ ਭੇਂਟ ਕੀਤੀ। ਸ਼ਹੀਦ ਬੀ ਕੇ ਦੱਤ ਸ਼ਹੀਦ ਭਗਤ ਸਿੰਘ ਦੇ ਸਾਥੀ ਸਨ, ਜਿਨਾਂ ਨੇ ਅਸੈਂਬਲੀ ਹਾਲ ਚ ਬੰਬ ਸੁੱਟ ਕੇ ਬੋਲੇ ਅੰਗਰੇਜਾਂ ਨੂੰ ਤਰੇਲੀਆਂ ਛੇੜੀਆਂ ਸਨ।ਇਸ ਸਮੇਂ ਰਾਮ ਸਿੰਘ ਹਠੂਰ, ਭਰਪੂਰ ਸਿੰਘ ਗੁਜਰਵਾਲ, ਕਰਤਾਰ ਸਿੰਘ ਵੀਰਾਨ, ਪਰਵਾਰ ਸਿੰਘ ਡੱਲਾ , ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਗੀਤ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਸੱਤਾ ਦੀ ਲਾਲਸਾ ਸਾਹਮਣੇ ਅਸੂਲਾਂ ਤੇ ਸਿਧਾਂਤਾਂ ਨੂੰ ਅੱਜ ਸ਼ਰੇਆਮ ਪੈਰਾਂ ਹਨ ਰੋਲਿਆ ਜਾ ਰਿਹਾ ਹੈ।ਭਾਰਤੀ ਸਿਆਸਤ ਮੌਕਾਪ੍ਸਤ ਦੀਆਂ ਸਿਖਰਾਂ ਛੋਹ ਰਹੀ ਹੈ,ਵਿਸੇਸ਼ਕਰ ਪੰਜਾਬ ਚ ਕਾਂਗਰਸੀ ਧੜੇਬੰਦੀ ਖਤਮ ਹੋਣ ਦੀ ਥਾਂ ਹੋਰ ਮਜਬੂਤ ਹੋ ਰਹੀ ਹੈ। ਇਸ ਸਮੇਂ ਅਪਣੇ ਸੰਬੋਧਨ ਚ ਡੀ ਟੀ ਐਫ ਆਗੂ ਕੁਲਦੀਪ ਸਿੰਘ ਗੁਰੂਸਰ ਨੇ ਬੀਤੇ ਦਿਨੀ ਕੇਂਦਰੀ ਸਿਹਤ ਰਾਜ ਮੰਤਰੀ ਦੇ ਇਸ ਬਿਆਨ ਕਿ ਕਰੋਨਾ ਕਾਲ ਚ ਆਕਸੀਜਨ ਦੀ ਘਾਟ ਕਾਰਣ ਇਕ ਵੀ ਮੋਤ ਨਹੀਂ ਹੋਈ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਮੰਤਰੀ ਨੇ ਬੜੀ ਢੀਠਤਾਈ ਨਾਲ ਸਿਹਤ ਸੇਵਾਵਾਂ ਨੂੰ ਰਾਜ ਦਾ ਅਜੰਡਾ ਕਹਿ ਕੇ ਖਹਿੜਾ ਛੁਡਾ ਲਿਆ ਹੈ, ਪਰ ਖੇਤੀ ਵੀ ਰਾਜ ਦਾ ਏਜੰਡਾ ਹੋਣ ਦੇ ਬਾਵਜੂਦ ਕਾਲੇ ਖੇਤੀ ਕਨੂੰਨ ਕਾਰਪੋਰੇਟਾਂ ਦੇ ਹਿਤ ਚ ਕੇਂਦਰ ਨੇ ਕਿਵੇਂ ਥੋਪ ਦਿੱਤੇ । ਉਨਾਂ ਕਿਹਾ ਕਿ ਇਹ ਬੇਸ਼ਰਮ ਹਕੂਮਤ ਪੈਗਾਸਸ ਵਲੋਂ ਭਾਰਤ ਚ ਸਿਆਸਤਦਾਨਾਂ,ਪਤਰਕਾਰਾਂ,ਲੇਖਕਾਂ ਤੇ ਬੁੱਧੀਜੀਵੀਆਂ ਦੀ ਜਾਸੂਸੀ ਕਰਾਉਣ ਦੀ ਕਰਤੂਤ ਨੂੰ ਖਾਰਜ ਕਰਕੇ ਜਾਂਚ ਕਰਨ ਦੀ ਦੇਸ਼ ਦੀ ਮੰਗ ਤੋ ਭੱਜਣਾ ਸਾਬਤ ਕਰਦਾ ਹੈ ਕਿ ਨਿਜਤਾ ਦੇ ਸਵਿੰਧਾਨਕ ਤੇ ਜਮਹੂਰੀ ਅਧਿਕਾਰ ਦੀ ਘੋਰ ਉਲੰਘਣਾ ਕਰਨਾ ਇਸ ਭਾਜਪਾ ਹਕੂਮਤ ਦੀ ਫਾਸ਼ੀਵਾਦੀ ਨੀਤੀ ਦਾ ਹਿੱਸਾ ਹੈ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਇਕ ਵੇਰ ਫਿਰ ਦਿੱਲੀ ਕਿਂਸਾਨ ਸੰਘਰਸ਼ ਹੁਣ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ।ਭਾਜਪਾ ਹਕੂਮਤ ਖਿਲਾਫ ਪਾਰਲੀਮੈਂਟ ਚ ਕਾਲੇ ਕਨੂੰਨ ਰੱਦ ਕਰਾਉਣ ਲਈ ਞਿਰੋਧੀ ਪਾਰਲੀਮਾਨੀ ਪਾਰਟੀਆਂ ਵਲੋਂ ਦੋਹੇਂ ਸਦਨਾਂ ਨੂੰ ਜਾਮ ਕਰਨਾ ਵੀ ਕਿਸਾਨ ਅੰਦੋਲਨ ਦੀ ਜਿੱਤ ਹੀ ਹੈ। ਇਸ ਸਮੇਂ ਇਕ ਵੇਰ ਫੇਰ ਜਿਲਾ ਪ੍ਰਸਾਸ਼ਨ ਲੁਧਿਆਣਾ ਤੋਂ ਕਿਸਾਨ ਸੰਘਰਸ਼ ਦੇ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਪੀੜਤ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਾ ਚੈਕ ਜਾਰੀ ਅਜੇ ਤੱਕ ਨਾ ਕਰਨ ਦੀ ਨਿਖੇਧੀ ਕਰਦਿਆਂ ਤੁਰਤ ਇਹ ਸਹਾਇਤਾ ਜਾਰੀ ਕਰਨ ਦੀ ਮੰਗ ਕੀਤੀ।ਇਸ ਸਮੇਂ ਬਲਦੇਵ ਸਿੰਘ ਫੋਜੀ,ਕਰਨੈਲ ਸਿੰਘ ਭੋਲਾ,ਇਕਬਾਲ ਸਿੰਘ ਮੱਲਾ ਹਾਜ਼ਰ ਸਨ।