spot_img
Homeਮਾਲਵਾਸੁਲਤਾਨਪੁਰਨਿਸ਼ਾਨ ਕਤਲ ਕਾਂਡ ‘ਚ ਐਸ ਸੀ ਕਮਿਸ਼ਨ ਵਲੋਂ ਐਸਐਸਪੀ ਕਪੂਰਥਲਾ ਤੋਂ 10...

ਨਿਸ਼ਾਨ ਕਤਲ ਕਾਂਡ ‘ਚ ਐਸ ਸੀ ਕਮਿਸ਼ਨ ਵਲੋਂ ਐਸਐਸਪੀ ਕਪੂਰਥਲਾ ਤੋਂ 10 ਅਗਸਤ ਤੱਕ ਸਟੇਟਸ ਰਿਪੋਰਟ ਤਲਬ

ਸੁਲਤਾਨਪੁਰ ਲੋਧੀ,21,ਜੁਲਾਈ ( ਪਰਮਜੀਤ ਡਡਵਿੰਡੀ )

ਨਿਸ਼ਾਨ ਸਿੰਘ ਕਤਲ ਕਾਂਡ ‘ਚ ਪੁਲੀਸ ਦੀ ਢਿੱਲ੍ਹ ਮੱਠ ਦਾ ਨੋਟਿਸ ਲੈਂਦੇ ਹੋਏ, ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਨਿਸ਼ਾਨ ‘ਕਤਲ ਕਾਂਡ’ ਬਾਰੇ ਸਹੀ ਤੱਥ ਪਤਾ ਕਰਨ ਲਈ ਅੱਜ ਮੁਹੱਲਾ ਵਾਸੀ ਬੱਕਰਖਾਨਾ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਮਾਂ ਮਹਿੰਦਰ ਕੌਰ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਮੌਕੇ ਤੇ ਮੌਜੂਦ ਉਪ ਪੁਲੀਸ ਕਪਤਾਨ ਸਿਟੀ ਕਪੂਰਥਲਾ ਸ੍ਰ ਸੁਰਿੰਦਰ ਸਿੰਘ ਦੀ ਹਾਜਰੀ ‘ਚ ਪੀੜਤ ਮਾਂ ਨੇ ਕਿਹਾ ਕਿ ਪੁਲੀਸ ਸਾਡੇ ਬਿਆਨਾ ਤੇ ਸਹੀ ਦੋਸ਼ੀਆਂ ਨੂੰ ‘ਕਤਲ’ ਕੇਸ ‘ਚ ਦੋਸ਼ੀ ਵਜੋਂ ਨਾਮਜ਼ਦ ਕਰਨ ਤੋਂ ਆਨਾਕਾਨੀ ਕਰਦੀ ਆ ਰਹੀ ਹੈ।
ਮ੍ਰਿਤਕ ਨਿਸ਼ਾਨ ਸਿੰਘ ਦੀ ਮਾਂ ਅਤੇ ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੜਕੇ ਅਤੇ ਉਸ ਦੇ ਸਾਥੀਆਂ ਨੇ ਮੇਰੇ ਛੋਟੇ ਬੇਟੇ ਦਾ ਵੀ ਨੁਕਸਾਨ ਕਰਨ ਦੀ ਨੀਯਤ ਨਾਲ ਮੇਰੇ ਘਰ ਪਹੁੰਚ ਕੀਤੀ ਸੀ,ਪਰ ਉਹ ਘਰ ‘ਚ ਮੋਜੂਦ ਨਹੀਂ ਸੀ। ਪੀੜਤ ਪ੍ਰੀਵਾਰ ਅਤੇ ਮ੍ਰਿਤਕ ਪ੍ਰੀਵਾਰ ਦਾ ਸਾਥ ਦੇਣ ਵਾਲਿਆਂ ਨੇ ਕਥਿਤ ਕਾਤਲਾਂ ਤੋਂ ਜਾਨ ਦਾ ਖਤਰਾ ਦੱੱਸਿਆ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰੀਵਾਰਕ ਮੈਂਬਰਾਂ ਦੀ ਸੁਣਵਾਈ ਕਰਨ ਤੋਂ ਬਾਅਦ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਪਹੁੰਚ ਕੇ ਕੀਤੀ ਪੁੱਛ-ਗਿੱਛ ਅਤੇ ਪੀੜਤਾ ਨੂੰ ਮਿਲਣ ਤੋਂ ਬਾਅਦ ਪਤਾ ਲਗਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ‘ਚ ਪੁਲੀਸ ਨੇ ਢਿੱਲ-ਮੱਠ ਤੋਂ ਕੰਮ ਲਿਆ ਹੈ।
ਉਨ੍ਹਾਂ ਨੇ ਨਿਸ਼ਾਨ ਸਿੰਘ ਕਤਲ ਕੇਸ ‘ਚ ਪੁਲੀਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਕਪੂਰਥਲਾ ਐਸਐਸਪੀ ਤੋਂ ਸਬੰਧਤ ਮਾਮਲੇ ‘ਚ ਪੀੜਤਾ ਦੇ ਬਿਆਨਾ ਤੇ ਕਾਰਵਾਈ ਕਰਦਿਆਂ 10 ਅਗਸਤ 2021 ਨੂੰ ਸਟੇਟਸ ਰਿਪੋਰਟ ‘ਤਲਬ’ ਕਰ ਲਈ ਹੈ।
ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਕਮਿਸ਼ਨ ਨੇ ਡੀਐਸਪੀ ਸੁਰਿੰਦਰ ਸਿੰਘ ਨੂੰ ਹਦਾਇਤ ਕਰ ਦਿੱਤੀ ਹੈ ਕਿ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਕਤਲ ਕੇਸ ਨੂੰ ਹੱਲ ਕਰਕੇ ਪੀੜਤ ਪ੍ਰੀਵਾਰ ਦੀ ਸੁਣਵਾਈ ਕਰਦਿਆਂ ਨਿਆਂ ਦਿੱਤਾ ਜਾਵੇ।
ਇਸ ਮੌਕੇ ਡਾ ਟੀਐਸ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ, ਐਸਐਚਓ ਹਰਪਾਲ ਸਿੰਘ ਆਦਿ ਹਾਜਰ ਸਨ।

ਕੈਪਸ਼ਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਮ੍ਰਿਤਕ ਨਿਸ਼ਾਨ ਸਿੰਘ ਦੇ ਪ੍ਰੀਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ।

RELATED ARTICLES
- Advertisment -spot_img

Most Popular

Recent Comments