spot_img
Homeਮਾਲਵਾਫਰੀਦਕੋਟ-ਮੁਕਤਸਰਸਮਾਜ ਸੇਵੀਆਂ ਨੇ ਡਾ.ਰਾਜ ਬਹਾਦਰ ਵੀ.ਸੀ.ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਨੂੰ...

ਸਮਾਜ ਸੇਵੀਆਂ ਨੇ ਡਾ.ਰਾਜ ਬਹਾਦਰ ਵੀ.ਸੀ.ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਨੂੰ ਕੀਤਾ ਸਨਮਾਨਿਤ

ਫ਼ਰੀਦਕੋਟ, 5 ਜੂਨ (ਧਰਮ ਪ੍ਰਵਾਨਾ)-ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਸੈਨੇਟ ਹਾਲ ‘ਚ ਸਮਾਜ ਸੇਵੀ ਸੰਸਥਾਵਾਂ ਨੇ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦਾ 70 ਸਾਲ ਦੀ ਉਮਰ ਪੂਰੀ ਕਰਨ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਵਿਸ਼ੇਸ਼ ਸੇਵਾਵਾਂ ਦੇ 7 ਸਾਲ ਪੂਰੇ ਕਰਨ ਤੇ ਸਨਮਾਨ ਕੀਤਾ | ਇਸ ਮੌਕੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ‘ਚ ਡਾ.ਐੱਸ.ਪੀ.ਸਿੰਘ ਕੰਟਰੋਲ ਪ੍ਰੀਖਿਆਵਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਡਾ.ਰੋਹਿਤ ਚੋਪੜਾ ਪ੍ਰੋਫ਼ੈੱਸਰ ਐਂਡ ਹੈੱਡ ਪ੍ਰਕਿਉਰਮੈਂਟ, ਰੋਟਰੀ ਕਲੱਬਾਂ ਦੇ ਸਾਬਕਾ ਗਵਰਨਰ ਐਡਵੋਕੇਟ ਆਰ.ਸੀ.ਜੈੱਨ, ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ੰਸੀਪਲ ਦਲਬੀਰ ਸਿੰਘ, ਸਹਾਰਾ ਸੇਵਾ ਸੁਸਾਇਟੀ ਦੇਪ੍ਰਧਾਨ ਅਸ਼ੋਕ ਭਟਨਾਗਰ, ਰਾਮ ਬਾਗ ਕਮੇਟੀ ਦੇ ਪ੍ਰਧਾਨ ਪ੍ਰਵੀਨ ਕਾਲਾ, ਉੱਘੇ ਜਰਨਲਿਸਟ ਜਸਵੰਤ ਸਿੰਘ ਪੁਰਬਾ, ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮੁਸਲਿਮ ਵੈੱਲਫ਼ੇਅਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਿਲਾਵਰ ਹੁਸੈੱਨ, ਮੁਹੰਮਦ ਨਾਜ਼ਰ, ਸੀਰ ਸੁਸਾਇਟੀ ਦੇ ਕੇਵਲ ਕਿ੍ਸ਼ਨ ਕਟਾਰੀਆ, ਬਾਬਾ ਸ਼੍ਰੀ ਚੰਦ ਚੈਰੀਟੇੱਬਲ ਟਰੱਸਟ ਦੇ ਪ੍ਰਧਾਨ ਰਾਜਿੰਦਰ ਦਾਸ ਰਿੰਕੂ, ਸ਼ੀ੍ਰ ਬਾਹਮਣ ਸਭਾ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਬ੍ਰਾਹਮਣ ਸਭਾ ਦੇ ਆਗੂ ਐਡਵੋਕੇਟ ਮੁਕੇਸ਼ ਗੌੜ, ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਗੌਤਮ ਬਾਂਸਲ, ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਦੇ ਪੀ.ਆਰ.ਓ.ਜਸਬੀਰ ਸਿੰਘ ਜੱਸੀ, ਸਰਗਰਮ ਮੈਂਬਰ ਹਰਮਿੰਦਰ ਸਿੰਘ ਮਿੰਦਾ, ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਸੁਖਜਿੰਦਰ ਸਿੰਘ ਸਹੋਤਾ, ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂ ਸਤੀਸ਼ ਬਾਗੀ ਨੇ ਪੜਾਅ ਵਾਰ ਸਮਾਗਮ ‘ਚ ਸ਼ਾਮਲ ਹੋਏ |
ਇਸ ਮੋਕੇ ਐਡਵੋਕੇਟ ਆਰ.ਸੀ.ਜੈੱਨ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਪਿ੍ੰਸੀਪਲ ਦਲਬੀਰ ਸਿੰਘ ਨੇ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦਾ ਸਨਮਾਨ ਪੱਤਰ ਪੜਿਆ | ਉਨ੍ਹਾਂ ਕਿਹਾ ਡਾ.ਰਾਜ ਬਹਾਦਰ ਰੀੜ ਦੀ ਹੱਡੀ ਅਤੇ ਜੋੜਾਂ ਦੇ ਮਾਹਿਰ ਡਾਕਟਰ ਵਜੋਂ ਦੇਸ਼-ਵਿਦੇਸ਼ ‘ਚ ਵਿਸ਼ੇਸ ਪਹਿਚਾਣ ਰੱਖਦੇ ਹਨ | ਉਨ੍ਹਾਂ ਦੀ ਲਿਆਕਤ, ਤਨਦੇਹੀ, ਈਮਨਾਦਰੀ ਗੁਣਾਂ ਅਤੇ ਸਿਹਤ ਸੇਵਾਵਾਂ ਖੇਤਰ ‘ਚ ਵੁੱਡਮੁੱਲੀਆਂ ਸੇਵਾਵਾਂ ਬਦਲੇ ਅੱਜ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ |
ਇਸ ਮੌਕੇ ਸੰਬੋਧਨ ਕਰਦਿਆਂ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਨੇ ਕਿਹਾ ਉਨ੍ਹਾਂ ਦੀ ਇੱਛਾ ਹੈ ਕਿ ਉਹ ਆਖਰੀ ਸਾਹ ਤੱਕ ਬਤੌਰ ਡਾਕਟਰ ਲੋਕਾਂ ਦੀ ਸੇਵਾ ਕਰਦੇ ਰਹਿਣ | ਉਨ੍ਹਾਂ ਕਿਹਾ ਸਨਮਾਨ ਕਿਸੇ ਵੀ ਵਿਅਕਤੀ ਦੀ ਜ਼ਿੰਮੇਵਾਰੀ ‘ਚ ਹੋਰ ਵਾਧਾ ਕਰਦੇ ਹਨ | ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਉਹ ਹੋਰ ਸੁਹਿਦਰਤਾ ਨਾਲ ਲੋਕਾਂ ਦੀ ਸੇਵਾ ਵਾਸਤੇ ਤੱਤਪਰ ਰਹਿਣਗੇ | ਸਮਾਗਮ ਦੌਰਾਨ ਕੋਵਿਡ ਦੇ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ |

 

RELATED ARTICLES
- Advertisment -spot_img

Most Popular

Recent Comments