ਪੀੜਤ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਦੋਸੀ ਗ੍ਰਿਫਤਾਰ

0
284

ਜਗਰਾੳ 15 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਵੱਲੋ ਪ੍ਰੈਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਬੀਤੀ ਦਿਨੀ ਪਿੰਡ ਰੂਮੀ ਦੀ ਅੱਠ ਸਾਲ ਨਾਬਲਿਗ ਲੜਕੀ ਨਾਲ ਪਿੰਡ ਦੇ ਹੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵੱਲੋ ਜਬਰ-ਜਨਾਹ ਕਰਨ ਸਬੰਧੀ ਮੁਕੱਦਮਾ ਦਰਜਾ ਕੀਤਾ ਗਿਆ ਸੀ ਤੇ ਦੋਸੀ ਮੋਕੇ ਤੋ ਫਰਾਰ ਸੀ।ਅੱਜ ਪੁਲਿਸ ਕਪਤਾਨ (ਆਈ) ਲੁਧਿਆਣਾ (ਦਿਹਾਤੀ) ਦੇ ਦਿਸਾਂ-ਨਿਰਦੇਸ਼ਾ ਤੇ ਬਲਵਿੰਦਰ ਸਿੰਘ ਪੀ.ਪੀ.ਐਸ,ਜਤਿੰਦਰਜੀਤ ਸਿੰਘ ਪੀ.ਪੀ.ਐਸ ਪੁਲਿਸ ਜਗਰਾਉ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਥਾਣਾ ਸਦਰ ਜਗਰਾਉ ਅਤੇ ਐਸ.ਆਈ ਸ਼ਰਨਜੀਤ ਸਿੰਘ ਇੰਚਾਰਜ ਚੌਂਕੀ ਚੌਂਕੀਮਾਨ ਦੀ ਟੀਮ ਨੇ ਖੁਫੀਆ ਇਤਲਾਹ ਤੇ ਦੋਸੀ ਕਰਮਜੀਤ ਸਿੰਘ ਉਰਫ ਕੰਮਾ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋ ਗ੍ਰਿਫਤਰ ਕੀਤਾ ਗਿਆ ਜਿਸ ਦੇ ਖਿਲਾਫ ਮੁਕੱਦਮਾ ਨੰਬਰ 56ਅ/ਧ 61,1,14 ਐਕਸਾਇਜ ਐਕਟ ਦਾਖਾ ਵਿਖੇ ਦਰਜ ਕੀਤਾ ਗਿਆ।

Previous articleਸ਼ਹੀਦ ਪਿੰਡ ਕਾਉਂਕੇ ਕਲਾਂ ਦੇ ਮਜਦੂਰ ਸੋਹਣ ਸਿੰਘ ਦੇ ਭੋਗ ਸਮਾਗਮ ਤੇ ਸ਼ਰਧਾਂਜਲੀਆ ਭੇਂਟ ਕੀਤੀਆਂ ਕਿਸਾਨ ਮੋਰਚੇ ਵਲੋਂ ਸ਼ਹੀਦ ਦੇ 10 ਸਾਲਾ ਬੇਟੇ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
Next articleਓਬੀਸੀ ਸ਼੍ਰੇਣੀ ਨੂੰ ਮੈਡੀਕਲ ਦਾਖਲੇ ਲਈ ਨੀਟ ਵਿੱਚ 27% ਪ੍ਰਤੀਨਿਧਤਾ ਦਿਤੀ ਜਾਵੇ – ਪ੍ਰਜਾਪਤੀ, ਸ਼ਾਕਿਆ

LEAVE A REPLY

Please enter your comment!
Please enter your name here